ਗੁਜਰਾਤ, 5 ਦਸੰਬਰ, ਹ.ਬ. :  ਵਿਆਹ ਤਾਂ ਤੁਸੀਂ ਬਹੁਤ ਵੇਖੇ ਹੋਣਗੇ ਪਰ ਤੁਹਾਨੂੰ ਅਸੀਂ ਅਜਿਹੇ ਵਿਆਹ ਦੀ ਖ਼ਬਰ ਦੱਸਣ ਜਾ ਰਹੇ ਹਾਂ ਜਿੱਥੇ ਕਿ ਲਾੜੇ 'ਤੇ ਲੱਖਾਂ ਰੁਪਏ ਉਡਾ ਦਿੱਤੇ ਗਏ।  ਗੁਜਰਾਤ ਦੇ ਜਾਮਨਗਰ ਵਿਚ ਇਕ ਅਨੌਖਾ ਵਿਆਹ ਦੇਖਣ ਨੂੰ ਮਿਲਿਆ। ਇਸ ਵਿਆਹ ਨੂੰ ਵੇਖ ਕੇ ਸਭ ਦੇ ਹੋਸ਼ ਉਡ ਗਏ। ਪਿਤਾ ਨੇ ਆਪਣੇ ਪੁੱਤਰ ਦੇ ਵਿਆਹ ਵਿੱਚ ਲੱਖਾਂ ਰੁਪਏ ਉਡਾ ਦਿੱਤੇ। ਵਿਆਹ ਦੀ ਵੀਡੀਓ ਫੇਸਬੁੱਕ, ਟਵਿੱਟਰ ਤੇ ਟਿਕਟੋਕ ਸਮੇਤ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵਾਇਰਲ ਹੋ ਰਹੀ ਹੈ।
ਲਾੜੇ ਦੇ ਪਿਤਾ ਇੱਕ ਕਾਰੋਬਾਰੀ ਹਨ। ਵਿਆਹ ਜਾਮਨਗਰ ਦੇ ਚੇਲਾ ਪਿੰਡ ਵਿੱਚ ਜਡੇਜਾ ਪਰਿਵਾਰ ਨਾਲ ਵਿਆਹ ਹੋਇਆ। ਲਾੜਾ ਰਿਸ਼ੀਰਾਜ ਜਡੇਜਾ ਪਿੰਡ ਕੁੰਡ ਤੋਂ ਹੈਲੀਕਾਪਟਰ ਰਾਹੀਂ ਲਾੜੀ ਲਿਆਉਣ ਲਈ ਚੇਲਾ ਪਿੰਡ ਪਹੁੰਚਿਆ। ਲਾੜੇ ਨੂੰ ਹੈਲੀਕਾਪਟਰ ਤੋਂ ਹੇਠਾਂ ਆਉਂਦਿਆਂ ਵੇਖ ਕੇ ਲੜਕੀ ਵਾਲੇ ਹੈਰਾਨ ਰਹਿ ਗਏ। ਪਿੰਡ ਦੇ ਲੋਕਾਂ ਨੇ ਵਾਰ-ਵਾਰ ਹੈਲੀਕਾਪਟਰ ਵੇਖਣਾ ਸ਼ੁਰੂ ਕਰ ਦਿੱਤਾ।
ਲਾੜੇ ਦੇ ਆਉਂਦਿਆਂ ਹੀ  ਲਾੜੇ ਦੇ ਪਰਿਵਾਰ ਤੇ ਦੋਸਤਾਂ ਨੇ ਪੈਸੇ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਪਰਿਵਾਰ ਨੇ ਵਿਆਹ ਵਿੱਚ ਰੱਜ ਕੇ 100, 500 ਅਤੇ 2 ਹਜ਼ਾਰ ਦੇ ਨੋਟ ਉਡਾਏ।  ਪਿੰਡ ਦੇ ਸਰਪੰਚ ਰਾਜਿੰਦਰ ਭਾਟੀ ਨੇ ਦੱਸਿਆ ਕਿ ਲਾੜੇ ਦੇ ਰਿਸ਼ਤੇਦਾਰਾਂ ਨੇ ਕਰੀਬ 35 ਲੱਖ ਰੁਪਏ ਉਡਾਏ।

ਹੋਰ ਖਬਰਾਂ »

ਹਮਦਰਦ ਟੀ.ਵੀ.