ਨਵੀਂ ਦਿੱਲੀ, 5 ਦਸੰਬਰ, ਹ.ਬ. : ਪਾਕਿਸਤਾਨ ਦੀ ਇੱਕ ਹੈਰਾਨ ਕਰਨ ਵਾਲੀ ਖ਼ਬਰ ਨੇ ਪੂਰੇ ਦੇਸ਼ ਵਿਚ ਹਲਚਲ ਮਚਾ ਦਿੱਤੀ। ਪਾਕਿਸਤਾਨ ਦੀ ਸਰਕਾਰੀ ਸੂਚੀ ਦੇ ਮੁਤਾਬਕ, ਦੇਸ਼ ਭਰ ਦੀ 629 ਲੜਕੀਆਂ ਨੂੰ ਲਾੜੀ ਦੇ ਰੂਪ ਵਿਚ ਚੀਨ ਨੂੰ ਵੇਚਿਆ ਗਿਆ ਹੈ। ਪਾਕਿਸਤਾਨੀ ਜਾਂਚਕਾਰਾਂ ਵਲੋਂ ਬਣਾਈ ਇਸ ਸੂਚੀ ਦੇ ਅਨੁਸਾਰ, ਸਾਲ 2018 ਤੋਂ ਇਨ੍ਹਾਂ ਲੜਕੀਆਂ ਨੂੰ ਚੀਨ ਦੇ ਮਰਦਾਂ ਦੇ ਹੱਥਾਂ ਵਿਚ ਵੇਚਿਆ ਗਿਆ। ਇਸ ਸੂਚੀ ਨੂੰ ਬਣਾਉਣ ਦਾ ਮਕਸਦ ਗ਼ਰੀਬ ਕੁੜੀਆਂ ਦੀ ਮਨੁੱਖੀ ਤਸਕਰੀ ਦਾ ਜਾਲ ਤੋੜਨਾ ਸੀ। ਪਾਕਿਸਤਾਨ ਸਰਕਾਰ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਜਾਂਚ ਦੀ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਡਰ ਹੈ ਕਿ ਇਸ ਕਾਰਨ ਚੀਨ ਦੇ ਨਾਲ ਰਿਸ਼ਤੇ ਖਰਾਬ ਹੋ ਸਕਦੇ ਹਨ। ਇਸੇ ਕਾਰਨ ਮਨੁੱਖੀ ਤਸਕਰਾਂ ਦੇ ਖ਼ਿਲਾਫ਼ ਚਲਾਇਆ ਜਾ ਰਿਹਾ ਸਭ ਤੋਂ ਵੱਡਾ ਮਾਮਲਾ ਬੰਦ ਹੋ ਗਿਆ ਸੀ। ਅਕਤੁਬਰ ਵਿਚ ਫੈਸਲਾਬਾਦ ਦੀ ਇੱਕ ਅਦਾਲਤ ਨੇ ਤਸਕਰੀ ਦੇ ਸਿਲਸਿਲੇ ਵਿਚ 32 ਚੀਨੀ ਨਾਗਰਿਕਾਂ ਨੂੰ ਬਰੀ ਕਰ ਦਿੱਤਾ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਜਾਂਚਕਾਰਾਂ ਅਤੇ ਕੋਰਟ ਦੇ ਅਧਿਕਾਰੀਆਂ ਦੇ ਅਨੁਸਾਰ, ਸ਼ੁਰੂ ਵਿਚ ਪੁਲਿਸ ਨੇ ਜਿਹੜੇ ਔਰਤਾਂ ਤੋਂ ਪੁਛਗਿੱਛ ਕੀਤੀ ਉਨ੍ਹਾਂ ਨੇ ਗਵਾਹੀ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਨ੍ਹਾਂ ਜਾਂ ਤਾਂ ਧਮਕੀ ਦਿੱਤੀ ਗਈ ਸੀ  ਜਾਂ ਫੇਰ ਪੈਸਿਆਂ ਦਾ ਲਾਲਚ ਦਿੱਤਾ ਗਿਆ ਸੀ। ਦੋ ਮਹਿਲਾਵਾਂ ਨੇ ਅਪਣੀ ਪਛਾਣ ਨਾ ਉਜਾਗਰ ਕਰਨ ਦੀ ਸ਼ਰਤ 'ਤੇ ਇਸ ਮਾਮਲੇ ਦੀ ਜਾਣਕਾਰੀ ਦਿੰਤੀ ਕਿਉਂਕਿ ਉਨ੍ਹਾਂ ਡਰ ਸੀ ਕਿ ਉਨ੍ਹਾਂ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਸਮਾਜ ਤੋਂ ਉਨ੍ਹਾਂ ਅਲੱਗ ਕਰ ਦਿੱਤਾ ਜਾਵੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.