ਵਾਸ਼ਿੰਗਟਨ, 5 ਦਸੰਬਰ, ਹ.ਬ. : ਅਮਰੀਕੀ ਜਲ ਸੈਨਾ ਅਤੇ ਹਵਾਈ ਫੌਜ ਦੇ ਸਾਂਝੇ ਬੇਸ ਪਰਲ ਹਾਰਬਰ ਹਿਕਮ ਵਿਚ ਅਚਾਨਕ ਸ਼ੁਰੂ ਹੋਈ ਗੋਲੀਬਾਰੀ ਦੌਰਾਨ ਭਾਰਤੀ ਹਵਾਈ ਫ਼ੌਜ ਮੁਖੀ ਆਰਕੇਐਸ ਭਦੌਰੀਆ ਵਾਲ ਵਾਲ ਬਚ ਗਏ। ਇਸ ਘਟਨਾ ਦੇ ਸਮੇਂ ਭਾਰਤੀ ਹਵਾਈ ਫ਼ੌਜ ਮੁਖੀ ਅਪਣੀ ਟੀਮ ਦੇ ਨਾਲ ਇਸ ਬੇਸ 'ਤੇ ਹੀ ਮੌਜੂਦ ਸੀ। ਦੱਸਿਆ ਜਾ ਰਿਹਾ ਕਿ ਸ਼ਿਪਯਾਰਡ 'ਤੇ ਤੈਨਾਤ ਇੱਕ ਗੰਨਮੈਨ ਨੇ ਅਚਾਨਕ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਇਸ ਘਟਨਾ ਵਿਚ ਘੱਟ ਤੋਂ ਘੱਟ 3 ਲੋਕ ਜ਼ਖ਼ਮੀ ਹੋਏ ਹਨ। ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਗੋਲੀਬਾਰੀ ਕਰਨ ਵਾਲੇ ਗੰਨਮੈਨ ਨੇ ਖੁਦ ਨੂੰ ਗੋਲੀ ਮਾਰ ਲਈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ।
ਪਰਲ ਹਾਰਬਰ ਬੇਸ ਓਹੂ ਸਮੁੰਦਰ ਤਟ ਦੇ ਦੱਖਣੀ ਕਿਨਾਰੇ 'ਤੇ ਸਥਿਤ ਹੈ ਜਿੱਥੇ ਹਵਾਈ ਫ਼ੌਜ ਅਤੇ ਜਲ ਸੈਨਾ ਦੋਵਾਂ ਦੇ ਸੈÎਨਿਕ ਅੱਡੇ ਹਨ। ਪਰਲ ਹਾਰਬਰ ਜਾਂ ਪਰਲ ਬੰਦਰਗਾਹ ਹਵਾਈ ਟਾਪੂ ਵਿਚ ਹੌਨਲੂਲੂ ਤੋਂ ਦਸ ਕਿਲੋਮੀਟਰ ਉਤਰ-ਪੱਛਮ, ਅਮਰੀਕਾ ਦਾ ਪ੍ਰਸਿੱਧ ਬੰਦਰਗਾਹ ਤੇ ਸਮੁੰਦਰੀ ਫੌਜ ਦਾ ਅੱਡਾ ਹੈ।  ਇਸ ਬੰਦਰਗਾਹ ਦੇ 20 ਵਰਗ ਕਿਲੋਮੀਟਰ ਦੇ ਘੇਰੇ ਵਿਚ ਸੈਂਕੜੇ ਜਹਾਜ਼ਾਂ ਦੇ ਰੁਕਣ ਦੀ ਥਾਂ ਹੈ।
ਦੱਸ ਦੇਈਏ ਕਿ ਹਾਲ ਦੇ ਦਿਨਾਂ ਵਿਚ ਅਮਰੀਕਾ ਦੇ ਵਾਸ਼ਿੰਗਟਨ ਡੀਸੀ, ਟੈਕਸਾਸ, ਓਹਾਇਉ ਅਤੇ ਫਲੋਰਿਡਾ ਸਣੇ ਕਈ ਥਾਵਾਂ 'ਤੇ ਗੋਲੀਬਾਰੀ ਦੀ ਘਟਨਾਵਾਂ ਸਾਹਮਣੇ ਆਈਆਂ ਹਨ ਅਤੇ ਹਮਲਿਆਂ ਵਿਚ ਕਈ ਲੋਕਾਂ ਦੀ ਜਾਨ ਵੀ ਗਈ।
ਜਾਪਾਨੀ ਸਮੁੰਦਰੀ ਫ਼ੌਜ ਨੇ 8 ਦਸੰਬਰ 1949 ਨੂੰ ਅਮਰੀਕਾ ਦੇ ਸਮੁੰਦਰੀ ਫ਼ੌਜ ਬੇਸ ਪਰਲ ਹਾਰਬਰ 'ਤੇ ਅਚਾਨਕ ਹਮਲਾ ਕਰ ਦਿੱਤਾ ਸੀ। ਇਸ ਦੇ ਚਲਦਿਆਂ ਅਮਰੀਕਾ ਵੀ ਦੂਜੇ ਵਿਸਵ ਯੁੱਧ ਵਿਚ ਸ਼ਾਮਲ ਹੋ ਗਿਆ ਸੀ। ਇਹ ਗੋਲੀਬਾਰੀ ਪਰਲ ਹਾਰਬਰ ਵਿਚ ਅਮਰੀਕਾ ਦੇ ਨੇਵਲ ਬੇਸ 'ਤੇ ਜਾਪਾਨੀ ਹਮਲੇ ਦੀ 78ਵੀਂ ਵਰ੍ਹੇਗੰਢ ਤੋਂ ਤਿੰਨ ਦਿਨ ਪਹਿਲਾਂ ਹੋਈ ਸੀ, ਜਿਸ ਨੂੰ ਰਾਸਟਰਪਤੀ ਫਰੈਂਕਲਿਨ ਡੀ ਰੂਜਵੈਲਡ ਨੇ ਇੱਕ ਬਦਨਾਮੀ ਦੀ ਤਾਰੀਕ ਕਿਹਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.