ਮਿਆਮੀ, 5 ਦਸੰਬਰ, ਹ.ਬ. : ਦੁਨੀਆ ਦੀ ਪਹਿਲੀ ਜ਼ਮੀਨ 'ਤੇ ਚਲਣ ਅਤੇ ਹਵਾ ਵਿਚ ਉਡਣ ਵਾਲੀ ਕਾਰ ਨੂੰ ਅਮਰੀਕਾ ਦੇ ਮਿਆਮੀ ਵਿਚ ਪੇਸ਼ ਕੀਤਾ ਗਿਆ। ਇਸ ਕਾਰ ਦੀ ਹਵਾ 'ਚ ਜ਼ਿਆਦਾਤਰ ਸਪੀਡ 321 ਕਿਲੋਮੀਟਰ ਪ੍ਰਤੀ ਘੰਟਾ ਤੇ ਜ਼ਮੀਨ 'ਤੇ 160 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਦਾ ਨਾਂ ਪਲ-ਵੀ ਯਾਨੀ ਪਾਇਓਨਿਅਰ ਪਰਸਲਨ ਏਅਰ ਲੈਂਡਿੰਗ ਵਹੀਕਲ।
ਪਲ-ਵੀ ਕਾਰ ਦੀ ਕੀਮਤ 4 ਕਰੋੜ 29 ਲੱਖ ਰੁਪਏ ਰੱਖੀ ਗਈ ਹੈ। ਇਸ ਦੀ ਡਿਲੀਵਰੀ 2021 ਤੋਂ ਸ਼ੁਰੂ ਹੋ ਜਾਵੇਗੀ। ਨੀਦਰਲੈਂਡ ਦੀ ਕੰਪਨੀ ਦੀ ਇਸ ਕਾਰ ਦੀ ਬੁਕਿੰਗ ਪਲ-ਵੀ. ਕੌਮ 'ਤੇ ਹੋ ਰਹੀ ਹੈ, ਡੇਲੀ ਮੇਲ ਦੀ ਰਿਪੋਰਟ ਮੁਤਾਬਕ, ਕਾਰ ਦਾ ਪ੍ਰੋਡਕਸ਼ਨ ਸ਼ੁਰੂ ਹੋ ਚੁੱਕਾ ਹੈ।
ਹਾਲਾਂਕਿ, ਇਸ ਸਮੇਂ ਦੁਨੀਆ ਦੀ ਕਈ ਵੱਡੀ ਕੰਪਨੀਆਂ ਉਡਣ ਵਾਲੀ ਕਾਰ ਦੇ ਕੰਸੈਪਟ 'ਤੇ ਕੰਮ ਕਰ ਰਹੀਆਂ ਹਨ। ਲੇਕਿਨ ਪਲ-ਵੀ ਖਰੀਦਦਾਰੀ ਦੇ ਲਈ ਉਪਲਬਧ ਇਹ ਪਹਿਲੀ ਕਾਰ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਕਾਰ ਸਾਢੇ 11 ਹਜ਼ਾਰ ਫੁੱਟ ਦੀ ਉਚਾਈ ਤੱਕ ਪਹੁੰਚ ਸਕਦੀ ਹੈ।
ਇਸ ਕਾਰ ਵਿਚ 2 ਲੋਕ ਬੈਠ ਸਕਦੇ ਹਨ। ਕਾਰ ਵਿਚ ਪੈਟਰੋਲ ਨਾਲ ਚਲਣ ਵਾਲਾ 4 ਸਿਲਡੰਰ ਇੰਜਣ ਲੱਗਾ ਹੈ। ਦਸ ਮਿੰਟ ਵਿਚ ਇਹ ਤਿੰਨ ਪਹੀਆਂ ਵਾਲੀ ਕਾਰ ਤੋਂ ਬਦਲ ਕੇ ਇੱਕ ਗਿਰੋਕਾਪਟਰ ਵਿਚ ਬਦਲ ਜਾਂਦਾ ਹੈ। ਅੱਠ ਸੈਕੰਡ ਵਿਚ ਕਾਰ 96 ਕਿਲੋਮੀਟਰ ਦੀ ਸਪੀਡ 'ਤੇ ਪਹੁੰਚ ਸਕਦੀ ਹੈ।
ਕੰਪਨੀ ਦਾ ਕਹਿਣਾ ਹੈ ਕਿ ਇਹ ਫਲਾਇੰਗ ਕਾਰ ਮੌਜੂਦਾ ਰੈਗੂਲੇਸ਼ਨ ਦੇ ਤਹਿਤ ਹੀ ਬਣਾਈ ਗਈ ਹੈ। ਇਸ ਕਾਰ ਨੂੰ ਉਡਾਣ ਭਰਨ ਦੇ ਲਈ 540 ਫੁੱਟ ਲੰਬੇ ਰਨਵੇ ਦੀ ਜ਼ਰੂਰਤ ਹੋਵੇਗੀ, ਜਦ ਕਿ ਸਿਰਫ 100 ਮੀਟਰ ਲੰਬੇ ਰਨਵੇ 'ਤੇ ਕਾਰ ਲੈਂਡ ਕਰ ਸਕਦੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.