ਨਿਊਯਾਰਕ, 5 ਦਸੰਬਰ, ਹ.ਬ. : ਅਮਰੀਕਾ ਦੇ ਫਲੋਰਿਡਾ ਵਿਚ ਇੱਕ ਬੱਚੀ ਦਾ ਜਨਮ ਬਰਥ ਮਾਰਕ ਦੇ ਨਾਲ ਹੋਇਆ। ਬੱਚੀ ਦਾ ਨਾਂ ਹੈ ਲੂਨਾ ਫੈਨਰ।  ਇਸ ਮਾਮਲੇ ਵਿਚ ਬੱਚੀ ਦੇ ਸਰੀਰ 'ਤੇ ਨਹੀਂ ਬਲਕਿ ਚਿਹਰੇ 'ਤੇ ਬਰਥ ਮਾਰਕ ਦੇਖਿਆ ਗਿਆ ਹੈ। ਉਸ ਦਾ ਬਰਥ ਮਾਰਕ ਬੈਟਮੈਨ ਦੇ ਮਾਸਕ ਜਿਹਾ ਹੈ। ਲੂਨਾ ਦੀ ਮਾਂ ਕੈਰੋਲ ਫੈਨਰਨੇ ਇਸ ਨੂੰ ਗੰਭੀਰ ਤੌਰ 'ਤੇ ਲਿਆ ਅਤੇ ਬੈਸਟ ਸਰਜਨ ਦੀ ਭਾਲ ਵਿਚ ਫਲੋਰਿਡਾ ਤੋਂ ਰੂਸ ਤੱਕ ਚਲੀ ਗਈ। ਲੂਨਾ ਦਾ ਇੱਕ ਇੰਸਟਾਗਰਾਮ ਅਕਾਊਂਟ ਵੀ ਹੈ। ਲੂਨਾ ਨੂੰ ਜੋ ਹੋਇਆ ਹੈ ਉਹ ਇੱਕ ਜਨਮਜਾਤ ਬਿਮਾਰੀ ਦੇ ਕਾਰਨ ਹੁੰਦਾ ਹੈ ਅਤੇ ਇਸ ਚਮੜੀ ਵਿਚ ਦਾਗ ਅਤੇ ਧੱਬੇ ਦਿਖਣ ਲੱਗਦੇ ਹਨ। ਲੂਨਾ ਦੀ ਮਾਂ ਕੈਰੋਲ ਨੇ ਕਿਹਾ ਕਿ ਲੂਨਾ ਦੇ ਜਨਮ ਤੋਂ ਪਹਿਲਾਂ ਵਾਲਾ ਮੇਰਾ ਆਖਰੀ ਅਲਟਰਾਸਾਊਂਡ ਆਮ ਸੀ। ਲੂਨਾ ਜਦ ਮੇਰੀ ਗੋਦ ਵਿਚ ਦਿੱਤੀ ਗਈ ਸੀ ਉਹ ਪੂਰੀ ਤਰ੍ਹਾਂ ਠੀਕ ਸੀ, ਲੇਕਿਨ ਉਸ ਦੇ ਚਿਹਰੇ 'ਤੇ ਇਹ ਦਾਗ ਸੀ ਜਿਸ ਨੇ ਉਸ ਦਾ ਇੱਕ ਤਿਹਾਈ ਚਿਹਰਾ ਕਵਰ ਕੀਤਾ ਹੋਇਆ ਸੀ। ਇਸ ਨੂੰ ਸਮਝਣ ਵਿਚ ਡਾਕਟਰਾਂ ਨੂੰ ਵੀ ਕਾਫੀ ਸਮਾਂ ਲੱਗਾ। ਪ੍ਰੰਤੂ ਲੋਕਾਂ ਨੇ ਉਸ ਦੇ ਦਾਗ ਨੂੰ ਬੈਟਮੈਨ ਦੇ ਮਖੌਟੇ ਜਿਹਾ ਦੱਸ ਕੇ ਉਸ ਨੂੰ ਸੁਪਰਹੀਰੋ ਕਹਿ ਦਿੱਤਾ। ਲੂਨਾ ਦੇ ਮਾਪੇ ਰੂਸ ਦੇ ਇੱਕ ਸਰਜਨ ਤੋਂ ਲੂਨਾ ਦਾ Îਇਲਾਜ ਕਰਵਾ ਰਹੇ ਹਨ। ਲੂਨਾ 'ਤੇ ਅਗਲੇ 18 ਮਹੀਨਿਆਂ ਵਿਚ 6 ਤੋਂ 8 ਸਰਜਰੀਆਂ ਕੀਤੀਆਂ ਜਾਣਗੀਆਂ।

ਹੋਰ ਖਬਰਾਂ »