ਲੰਡਨ 'ਚ ਇਲਾਜ ਦੌਰਾਨ ਹੋਈ ਸੀ ਮੌਤ
ਬਿਆਸ, 5 ਦਸੰਬਰ, ਹ.ਬ. : ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਪਤਨੀ ਸਵ. ਬੀਬੀ ਸ਼ਬਨਮ ਢਿੱਲੋਂ ਦਾ ਅੰਤਿਮ ਸਸਕਾਰ 6 ਦਸੰਬਰ ਨੂੰ ਡੇਰਾ ਬਿਆਸ ਵਿਖੇ ਕੀਤਾ ਜਾਵੇਗਾ। ਉਨ੍ਹਾਂ ਦੇ ਸਸਕਾਰ ਸਬੰਧੀ ਮੰਗਲਵਾਰ ਨੂੰ ਡੇਰਾ ਬਿਆਸ ਦੇ ਸੈਕਟਰੀ ਨੇ ਪੁਸ਼ਟੀ ਕਰ ਦਿੱਤੀ। ਜ਼ਿਕਰਯੋਗ ਹੈ ਕਿ ਬੀਬੀ ਸ਼ਬਨਮ ਢਿੱਲੋਂ ਇਲਾਜ ਲਈ ਇੰਗਲੈਂਡ ਗਏ ਹੋਏ ਸਨ ਅਤੇ ਇਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ। ਡੇਰਾ ਬਿਆਸ ਨਾਲ ਜੁੜੇ ਸ਼ਰਧਾਲੂਆਂ ਵੱਲੋਂ ਸਵ. ਉਨ੍ਹਾਂ ਦੀਆਂ ਅੰਤਿਮ ਰਸਮਾਂ ਸਬੰਧੀ ਕਿਆਸੇ ਲਾਏ ਜਾ ਰਹੇ ਸਨ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.