ਮੋਗਾ, 6 ਦਸੰਬਰ, ਹ.ਬ. : ਪੌਣੇ ਦੋ ਮਹੀਨੇ ਪਹਿਲਾਂ ਭਤੀਜੇ ਵਲੋਂ ਡਗਰੂ ਰੇਲਵੇ ਸਟੇਸ਼ਲ 'ਤੇ ਖੁਦਕੁਸ਼ੀ ਕਰਨ ਉਪਰੰਤ ਵਿਧਵਾ ਨੂੰਹ ਵਲੋਂ ਨੌਜਵਾਨਾਂ ਨਾਲ ਨਾਜਾਇਜ਼ ਸਬੰਧ ਬਣਾਉਣ ਦਾ ਵਿਰੋਧ ਕਰਨ 'ਤੇ ਸੈਰ ਕਰ ਰਹੇ ਵਿਅਕਤੀ 'ਤੇ ਲਾਠੀਆਂ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਜ਼ਖਮੀ ਵਿਅਕਤੀ  ਨੂੰ ਸਰਕਾਰੀ ਹਸਪਤਾਲ ਲਿਆ ਕੇ ਦਾਖਲ ਕਰਾਇਆ ਗਿਆ ਹੈ। ਹਸਪਤਾਲ ਪ੍ਰਸ਼ਾਸਨ ਦੁਆਰਾ ਮਾਮਲੇ ਦੀ ਜਾਣਕਾਰੀ ਪੁਲਿਸ  ਨੂੰ ਦੇ ਦਿੱਤੀ ਗਈ ਹੈ। ਹਮਲਵਾਰ ਤਿੰਨ ਨੌਜਵਾਨ ਉਸ ਨੂੰ ਮਰਿਆ ਹੋਇਆ ਸਮਝ ਕੇ ਭੱਜ ਗਏ ਸੀ। ਕੁਝ ਦੇਰ ਬਾਅਦ ਹੋਸ਼ ਆਉਣ 'ਤੇ ਉਥੋਂ ਲੰਘ ਰਹੇ ਰਾਹਗੀਰਾਂ ਨੇ ਘਰ ਪਹੁੰਚਾਇਆ ਅਤੇ ਉਥੋਂ ਹਸਪਤਾਲ ਮੋਗਾ ਲਿਜਾਇਆ ਗਿਆ। ਪਿੰਡ ਚੰਦਪੁਰਾਣਾ ਨਿਵਾਸੀ 58 ਸਾਲਾ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ 4 ਦਸੰਬਰ ਦੀ ਸਵੇਰ ਪੁਲ ਦੇ ਕੋਲ ਸੈਰ ਕਰ ਰਿਹਾ ਸੀ। ਐਨੇ ਵਿਚ 3 ਨੌਜਵਾਨ ਆਏ ਅਤੇ ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਨੇ ਕਿਹਾ ਕਿ ਉਸ ਦੇ ਭਤੀਜੇ ਸੁਖਦੀਪ ਸਿੰਘ ਨੇ ਟਰਾਂਸਪੋਰਟ ਵਿਚ ਘਾਟੇ ਤੋਂ ਇਲਾਵਾ ਪਤਨੀ ਦੀ ਹਰਕਤਾਂ ਤੋਂ ਦੁਖੀ ਹੋਣ ਦੇ ਚਲਦਿਆਂ 12 ਅਕਤੂਬਰ ਨੂੰ ਰੇਲ ਗੱਡੀ ਥੱਲੇ ਆ ਕੇ ਖੁਦਕੁਸ਼ੀ ਕਰ ਲਈ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.