ਹਰਿੱਕੇ ਪੱਤਣ, 6 ਦਸੰਬਰ, ਹ.ਬ. :   ਹੈਦਰਾਬਾਦ ਵਿਚ  ਮਹਿਲਾ ਡਾਕਟਰ ਨਾਲ ਰੇਪ ਤੋਂ ਬਾਅਦ ਉਸ ਨੂੰ ਸਾੜਨ ਦਾ ਮਾਮਲਾ ਅਜੇ ਠੰਡਾ ਨਹੀਂ ਸੀ ਹੋਇਆ ਕਿ ਪੰਜਾਬ ਵਿਚ ਇੱਕ ਵਿਅਕਤੀ ਦੀ ਹੱਤਿਆ ਕਰਕੇ ਉਸ ਨੂੰ ਸਾੜਨ ਦੀ ਘਟਨਾ ਵਾਪਰ ਗਈ।  ਦਿੱਲੀ ਵਿਚ ਬਿਜ਼ਨੈਸ ਪਾਰਟੀ ਨੂੰ ਮਿਲਣ ਗਏ ਬੁਧਵਾਰ ਰਾਤ ਘਰ ਤੋਂ ਰਵਾਨਾ ਹੋਏ ਝਬਾਲ ਰੋਡ ਸਥਿਤ ਵਾਹਿਗੁਰੂ ਸਿਟੀ ਦੇ 27 ਸਾਲਾ ਅਨੂਪ ਸਿੰਘ ਨਰੂਲਾ ਦੀ ਅਧਸੜੀ ਲਾਸ਼ ਵੀਰਵਾਰ ਸਵੇਰੇ ਸੜਕ ਕਿਨਾਰੇ ਮਿਲੀ। ਹਰਿੱਕੇ ਪੱਤਣ-ਖਾਲੜਾ ਰੋਡ 'ਤੇ ਪਿੰਡ ਬੂਹ ਹਵੇਲੀਆਂ ਵਿਚ ਸੜਕ 'ਤੇ ਜਿੱਥੇ ਲਾਸ਼ ਸੜੀ ਹੋਈ ਹਾਲਤ ਵਿਚ ਮਿਲੀ। ਅਨੂਪ ਦੀ ਕਾਰ ਵੀ ਲਾਸ਼ ਕੋਲੋਂ ਹੀ ਮਿਲੀ।
ਅਨੂਪ ਸਿੰਘ ਦੀ ਭੈਣ ਦਾ ਜਨਵਰੀ ਵਿਚ ਵਿਆਹ ਹੋਣ ਵਾਲਾ ਸੀ। ਉਹ ਭਰਾ ਕੋਲੋਂ ਕਈ ਤਰ੍ਹਾਂ ਦੀ ਉਮੀਦਾਂ ਲਾਈ ਬੈਠੀ ਸੀ ਜੋ ਭਰਾ ਦੇ ਨਾਲ ਹੀ ਸੜ ਕੇ ਰਾਖ ਹੋ ਗਈਆਂ। ਦੂਜੇ ਪਾਸੇ ਅਨੂਪ ਸਿੰਘ ਦੀ ਨਾਨੀ ਨੇ ਦੱਸਿਆ ਕਿ ਜੇਕਰ ਪੁਲਿਸ ਨੇ ਉਨ੍ਹਾਂ ਦੇ ਦੋਹਤੇ ਦੇ ਕਾਤਲਾਂ ਨੂੰ ਨਹੀਂ ਫੜਿਆ ਤਾਂ ਇਸ ਦੇ ਲਈ ਉਹ ਅੰਦੋਲਨ ਕਰਨਗੇ।
ਪੁਲਿਸ ਦੇ ਅਨੁਸਾਰ ਕੋਲਡ ਡਰਿੰਕ ਦਾ ਕਾਰੋਬਾਰ ਕਰਨ ਵਾਲੇ ਅਨੂਪ ਨੂੰ ਮਿੱਟੀ ਦਾ ਤੇਲ ਪਾ ਕੇ ਸਾੜਿਆ ਗਿਆ ਹੈ। ਘਟਨਾ ਸਥਾਨ ਤੋਂ ਕਾਰੋਬਾਰੀ ਦਾ ਮੋਬਾਈਲ ਗਾਇਬ ਹੈ। ਪਿਤਾ ਤਰਲੋਕ ਸਿੰਘ ਨੇ ਦੱਸਿਆ ਕਿ ਅਨੂਪ ਰਾਤ ਕਰੀਬ 11 ਵਜੇ ਕਾਰ ਤੋਂ ਦਿੱਲੀ ਦੇ ਲਈ ਰਵਾਨਾ ਹੋਇਆ ਸੀ। ਉਸ ਨੇ ਕਿਹਾ ਸੀ ਕਿ ਉਹ ਕਿਸੇ ਪਾਰਟੀ ਨੂੰ ਮਿਲਣ ਦੇ ਲਈ ਜਾ ਰਿਹਾ ਹੈ। ਪਰਵਾਰ ਹੈਰਾਨ ਹੈ ਕਿ ਉਸ ਦੀ ਕਾਰ ਤਰਨਤਾਰਨ ਕਿਵੇਂ ਪਹੁੰਚ ਗਈ। ਪੁਲਿਸ ਅਨੁਸਾਰ ਸੜਕ ਦੇ ਬਿਲਕੁਲ ਕਰੀਬ ਮਿਲੀ ਅਨੂਪ ਦੀ ਲਾਸ਼, ਲੱਤਾਂ ਨੂੰ ਛੱਡ ਕੇ ਸਾਰਾ ਹਿੱਸਾ ਬੁਰੀ ਤਰ੍ਹਾਂ ਨਾਲ ਸੜ ਚੁੱਕਾ ਹੈ। ਪੁਲਿਸ ਫੋਨ ਡਿਟੇਲ ਖੰਗਾਲ ਰਹੀ ਹੈ ਤਾਕਿ ਕੋਈ ਕਲੂ ਮਿਲ ਸਕੇ।

ਹੋਰ ਖਬਰਾਂ »

ਹਮਦਰਦ ਟੀ.ਵੀ.