ਟੋਰਾਂਟੋ, 6 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਅਕਸਰ ਲੋਕ ਕਹਿੰਦੇ ਹਨ ਕਿ ਬਾਕੀ ਮੁਲਕਾਂ ਦੇ ਮੁਕਾਬਲੇ ਕੈਨੇਡਾ ਦਾ ਇੰਮੀਗ੍ਰੇਸ਼ਨ ਸਿਸਟਮ ਕਾਫੀ ਸੌਖਾ ਹੈ ਪਰ ਇਹ ਮਹਿਜ਼ ਇੱਕ ਗਲਤ ਫਹਿਮੀ ਹੈ। ਕੈਨੇਡਾ ਵੀ ਬਾਕੀ ਮੁਲਕਾਂ ਦੀ ਤਰਹਾਂ ਆਪਣੇ ਫੈਸਲੇ ਤੇ ਕਾਇਮ ਰਹਿੰਦਾ ਹੈ ਫਿਰ ਚਾਹੇ ਸਥਿਤੀ ਕੋਈ ਵੀ ਕਿਓਂ ਨਾ ਹੋਵੇ। ਅਜਿਹਾ ਹੀ ਦੇਖਣ ਨੂੰ ਮਿਲਿਆ ਟੋਰਾਂਟੋ ਵਿਖੇ ਰਹਿਣ ਵਾਲ ਿਇੱਕ ਗਰਭਵਤੀ ਮਹਿਲਾ ਦੇ ਨਾਲ ਜਿਸਨੂੰ ਕਿ ਡਿਪੋਰਟ ਕਰਨ ਦੇ ਹੁਕਮ ਜਾਰੀ ਹੋਏ ਹਨ। ਦੱਸ ਦਈਏ ਕਿ ਇਹ ਮਹਿਲਾ 7 ਮਹੀਨੇ ਦੀ ਗਰਭਵਤੀ ਹੈ ਅਤੇ ਇਸਨੂੰ ਡਾਕਟਰਾਂ ਨੇ ਯਾਤਰਾ ਕਰਨ ਤੋਂ ਸਖਤ ਮਨਾ ਕੀਤਾ ਹੈ। ਮਹਿਲਾ ਦਾ ਨਾਮ ਹੈ ਫਰਹਾਨਾ ਸੁਲਤਾਨਾ ਜੋ ਕਿ ਬੰਗਲਾਦੇਸ਼ ਦੀ ਰਹਿਣ ਵਾਲੀ ਹੈ। ਕੈਨੇਡੀਅਨ ਬਾਰਡਰ ਐਂਡ ਸਰਵਿਸਸ ਏਜੰਸੀ ਵੱਲੋਂ ਫਰਹਾਨਾ ਨੂੰ 10 ਜਨਵਰੀ ਦੀ ਫਲਾਈਟ ਰਾਹੀਂ ਵਾਪਸ ਬੰਗਲਾਦੇਸ਼ ਭੇਜਣ ਦੇ ਹੁਕਮ ਜਾਰੀ ਕੀਤੇ ਹਨ। ਦੱਸ ਦਈਏ ਕਿ ਫਰਹਾਨਾ ਹਿਊਮੈਨੀਟੇਰੀਅਨ ਅਤੇ ਕੰਪੈਸ਼ਨੇਟ ਗ੍ਰਾਊਂਡ ਤੇ ਪੀਆਰ ਦੀ Àਰਜ਼ੀ ਰੱਦ ਹੋ ਗਈ ਸੀ ਜਿਸਤੋਂ ਬਾਅਦ ਇਹ ਫੈਸਲਾ ਸੁਣਿÂਆ ਗਿਆ। ਸੁਲਤਾਨਾ ਜੋਕਿ ਸਕਾਰਬ੍ਰੋਅ ਵਿਖੇ ਰਹਿਮਦੀ ਹੇ ਉਸਨੇ ਇੱਕ ਸਥਾਨਕ ਟੀਵੀ ਚੈਨਲ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਸੰਘੀ ਸਰਕਾਰ ਤੋਂ ਸਿਰਫ ਇਹੀ ਮੰਗ ਕਰਦੀ ਹੈ ਕਿ ਉਸਨੂੰ ਘੱਟ ਘੱਟ ਬੱਚੇ ਦੇ ਜਨਮ ਤੱਕ ਇੱਤੇ ਰਹਿਣ ਦੀ ਇਜਾਜ਼ਤ ਦਿੱਤੀ ਜਾਏ ਜੋਕਿ 1 ਮਾਰਚ ਦੀ ਹੈ ਤਾ ਜੋ ਉਸਦੇ ਬੱਚੇ ਜਾਂ ਉਸਨੂੰ ਕੋਈ ਨੁਕਸਾਨ ਨਾ ਹੋਏ। ਸੁਲਤਾਨਾ ਨੇ ਕਿਹਾ ਕਿ ਉਸਨੇ ਕਿਹਾ ਹੈ ਕਿ ਉਹ ਚਲੀ ਜਾਏਗੀ ਪਕ ਘੱਟੋ ਘੱਟ ਉਸਨੂੰ ਆਪਣੇ ਬੱਚੇ ਦੇ ਜਨਮ ਤੱਕ ਤਾਂ ਰਹਿਣ ਦਿੱਤਾ ਜਾਏ ਕਿਓਂ ਕਿ ਡਾਕਟਰਾਂ ਵੱਲੋਂ ਉਸਨੂੰ ਯਾਤਰਾ ਨਾ ਕਰਨ ਦੀ ਹਿਦਾਇਤ ਦਿੱਤੀ ਗਈ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.