ਪੁਲਿਸ ਮੁਕਾਬਲੇ ਵਿਚ ਮਾਰੇ ਗਏ ਚਾਰੋ ਦੋਸ਼ੀ

ਹੈਦਰਾਬਾਦ, 6 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਤੇਲੰਗਾਨਾ ਵਿਚ ਵੈਟਰਨਰੀ ਡਾਕਟਰ ਪ੍ਰਿਅੰਕਾ ਰੈਡੀ ਨੂੰ ਬਲਾਤਕਾਰ ਮਗਰੋਂ ਜਿਊਂਦੀ ਸਾੜਨ ਵਾਲੇ ਚਾਰੇ ਦੋਸ਼ੀ ਸ਼ੁੱਕਰਵਾਰ ਸਵੇਰੇ ਪੁਲਿਸ ਮੁਕਾਬਲੇ ਵਿਚ ਮਾਰੇ ਗਏ। ਪ੍ਰਿਅੰਕਾ ਦਾ ਮੋਬਾਈਲ ਬਰਾਮਦ ਕਰਵਾਉਣ ਲਈ ਪੁਲਿਸ ਇਨ•ਾਂ ਦੋਸ਼ੀਆਂ ਨੂੰ ਉਸ ਪੁਲ ਦੇ ਹੇਠਾਂ ਲੈ ਕੇ ਗਈ ਸੀ ਜਿਥੇ ਮਹਿਲਾ ਡਾਕਟਰ ਨੂੰ ਪੈਟਰੌਲ ਛਿੜਕ ਕੇ ਸਾੜਿਆ ਗਿਆ। ਸਾਈਬਰਾਬਾਦ ਦੇ ਪੁਲਿਸ ਕਮਿਸ਼ਨਰ ਵੀ.ਸੀ. ਸਜਨਾਰ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਮੌਕਾ-ਏ-ਵਾਰਦਾਤ 'ਤੇ 27 ਅਤੇ 28 ਨਵੰਬਰ ਦੀ ਦਰਮਿਆਨੀ ਰਾਤ ਵਾਪਰਿਆ ਘਟਨਾਕ੍ਰਮ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਅਚਾਨਕ ਦੋਸ਼ੀਆਂ ਨੇ ਡੰਡੇ ਨਾਲ ਪੁਲਿਸ ਵਾਲਿਆਂ 'ਤੇ ਹਮਲਾ ਕਰ ਦਿਤਾ। ਇਸ ਮਗਰੋਂ ਦੋ ਪੁਲਿਸ ਮੁਲਾਜ਼ਮਾਂ ਦੇ ਹਥਿਆਰ ਖੋਹ ਕੇ ਫ਼ਾਇਰਿੰਗ ਸ਼ੁਰੂ ਕਰ ਦਿਤੀ। ਪੁਲਿਸ ਨੇ ਉਨ•ਾਂ ਨੂੰ ਸਰੰਡਰ ਕਰਨ ਲਈ ਆਖਿਆ ਪਰ ਗੋਲੀਆਂ ਲਗਾਤਾਰ ਚਲਦੀਆਂ ਰਹੀਆਂ। ਜਵਾਬੀ ਕਾਰਵਾਈ ਵਿਚ ਚਾਰੋ ਜਣੇ ਮਾਰੇ ਗਏ। ਸ਼ੁੱਕਰਵਾਰ ਸਵੇਰੇ ਪੌਣੇ ਪੰਜ ਅਤੇ ਸਵਾ ਛੇ ਵਜੇ ਦਰਮਿਆਨ ਹੋਏ ਐਨਕਾਊਂਟਰ ਮਗਰੋਂ ਆਰਿਫ਼ ਅਤੇ ਚਿੰਤਾਕੁਟਾ ਦੀਆਂ ਲਾਸ਼ਾਂ ਕੋਲੋਂ ਹਥਿਆਰ ਬਰਾਮਦ ਕੀਤੇ ਗਏ। ਕਮਿਸ਼ਨਰ ਨੇ ਕਿਹਾ ਕਿ ਡੀ.ਐਨ.ਏ. ਜਾਂਚ ਮਗਰੋਂ ਲਾਸ਼ਾਂ ਸਬੰਧਤ ਪਰਵਾਰਾਂ ਦੇ ਹਵਾਲੇ ਕਰ ਦਿਤੀਆਂ ਜਾਣਗੀਆਂ। ਅੰਤ ਵਿਚ ਕਮਿਸ਼ਨਰ ਨੇ ਐਨਾ ਕਿਹਾ ਕਿ ਕਾਨੂੰਨ ਨੇ ਆਪਣਾ ਫ਼ਰਜ਼ ਅਦਾ ਕਰ ਦਿਤਾ ਹੈ। ਉਧਰ ਐਨਕਾਊਂਟਰ ਦੀ ਖ਼ਬਰ ਮਿਲਣ 'ਤੇ ਪ੍ਰਿਅੰਕਾ ਦੇ ਪਿਤਾ ਨੇ ਕਿਹਾ ਕਿ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਪੁਲਿਸ ਵਾਲਿਆਂ ਨੂੰ ਵਧਾਈ ਦਿਤੀ। ਉਨ•ਾਂ ਕਿਹਾ ਕਿ ਜੇ ਦੋਸ਼ੀ ਫ਼ਰਾਰ ਹੋ ਜਾਂਦੇ ਹਨ ਤਾਂ ਸਵਾਲ ਉਠਣ ਲਗਦੇ ਕਿ ਪੁਲਿਸ ਨੇ ਉਨ•ਾਂ ਨੂੰ ਫ਼ਰਾਰ ਹੋਣ ਦਾ ਮੌਕਾ ਦਿਤਾ। ਪ੍ਰਿਅੰਕਾ ਦੀ ਭੈਣ ਨੇ ਐਨਕਾਊਂਟਰ ਦੀ ਘਟਨਾ ਨੂੰ ਮਿਸਾਲੀ ਕਰਾਰ ਦਿੰਦਿਆਂ ਕਿਹਾ ਕਿ ਉਹ ਉਮੀਦ ਕਰਦੀ ਹੈ ਕਿ ਭਵਿੱਖ ਵਿਚ ਅਜਿਹਾ ਕਦੇ ਨਹੀਂ ਹੋਵੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.