ਪਿਤਾ, ਭਰਾ ਤੇ ਦੋਸਤ ਨਾਲ ਮਿਲ ਕੇ ਰਚੀ ਸਾਜ਼ਿਸ਼
ਗਵਾਲੀਅਰ ਤੋਂ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ
ਤਰਨਤਾਰਨ, 7 ਦਸੰਬਰ, ਹ.ਬ. : ਤਰਨਤਾਰਨ ਵਿਚ ਸੜੀ ਹਾਲਤ ਵਿਚ ਮਿਲੀ ਲਾਸ਼ ਅੰਮ੍ਰਿਤਸਰ ਦੇ ਕੋਲਡ ਡਰਿੰਕ ਕਾਰੋਬਾਰੀ ਅਨੂਪ ਸਿੰਘ ਦੀ ਨਹੀਂ ਸੀ। ਅਨੂਪ ਸਿੰਘ ਨੇ ਅਪਣੇ 15 ਸਾਲ ਪੁਰਾਣੇ ਨੌਕਰ ਦੀ ਹੱਤਿਆ ਕਰਕੇ ਉਸ ਦੀ ਲਾਸ਼ ਸਾੜ ਦਿੱਤੀ ਸੀ। ਉਸ ਨੇ ਇਹ ਸਭ ਛੇ ਕਰੋੜ ਰੁਪਏ ਦੇ ਲਾਲਚ ਵਿਚ ਕੀਤਾ।  ਅਨੂਪ ਨੇ ਛੇ ਕਰੋੜ ਰੁਪਏ ਦਾ ਜੀਵਨ ਬੀਮਾ ਕਰਾਇਆ ਸੀ। ਇਸ ਲਈ ਉਸ ਨੇ ਖੁਦ ਦੀ ਹੱਤਿਆ ਦਾ ਡਰਾਮਾ ਕਰਕੇ ਨੌਕਰ ਨੂੰ ਮਾਰ  ਦਿੱਤਾ, ਤਾਕਿ ਬੀਮੇ ਦੀ ਰਕਮ ਰਾਸ਼ੀ ਲੈ ਕੇ ਉਹ ਸੂਬੇ ਤੋਂ ਬਾਹਰ ਪਛਾਣ ਬਦਲ ਕੇ ਰਹਿ ਸਕੇ। ਹੱÎਤਿਆ ਤੋਂ ਬਾਅਦ ਉਹ ਗਵਾਲੀਅਰ ਭੱਜ ਗਿਆ।
ਏਡੀਸੀਪੀ ਹਰਪਾਲ ਸਿੰਘ ਨੇ ਦੱਸਿਆ ਕਿ ਅਨੂਪ ਨੂੰ ਗਵਾਲੀਅਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਗੇਟ ਹਕੀਮਾਂ ਨਿਵਾਸੀ ਅਨੂਪ ਸਿੰਘ ਦੇ ਪਰਵਾਰ ਦੇ ਕੁਝ ਮੈਂਬਰਾਂ ਨੂੰ ਵੀ ਪੁਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਹੈ।
ਵੀਰਵਾਰ ਸਵੇਰੇ ਤਰਨਤਾਰਨ ਦੇ ਹਰੀਕੇ ਪੱਤਣ ਵਿਚ ਇੱਕ ਕਾਰ ਦੇ ਕੋਲ ਬੁਰੀ ਤਰ੍ਹਾਂ ਸੜੀ ਹੋਈ ਲਾਸ਼ ਮਿਲੀ ਸੀ। ਇਹ ਕਾਰ ਅੰਮ੍ਰਿਤਸਰ ਦੇ ਵਾਹਿਗੁਰੂ ਸਿਟੀ Îਨਿਵਾਸੀ ਤਰਲੋਕ ਸਿੰਘ ਦੇ ਬੇਟੇ ਅਨੂਪ ਸਿੰਘ ਦੀ ਸੀ। ਪੁਲਿਸ ਨੇ ਅਨੂਪ ਦੇ ਪਰਵਾਰ ਨੂੰ ਸੂਚਿਤ ਕੀਤਾ।
ਸੂਚਨਾ ਮਿਲਣ ਤੋਂ ਚਾਰ ਘੰਟੇ ਬਾਅਦ ਪਿਤਾ ਤਰਲੋਕ ਸਿੰਘ ਅਪਣੇ ਦੂਜੇ ਬੇਟੇ ਕਰਨਜੀਤ ਸਿੰਘ ਨਾਲ ਮੌਕੇ 'ਤੇ ਪੁੱਜੇ ਤੇ ਲਾਸ਼ ਦੀ ਪਛਾਣ ਕੀਤੀ।
ਦੱਸਦੇ ਚਲੀਏ ਕਿ ਬੁਧਵਾਰ ਰਾਤ ਅਨੂਪ ਤੇ ਉਸ ਦਾ ਛੋਟਾ ਭਰਾ ਕਰਨਜੀਤ ਅਪਣੇ ਘਰ ਤੋਂ ਕਾਰ ਲੈ ਕੇ ਨਿਕਲੇ ਅਤੇ 15 ਸਾਲ ਪੁਰਾਣੇ ਨੌਕਰ ਨੂੰ ਵੀ ਨਾਲ ਲੈ ਲਿਆ। ਰਸਤੇ ਵਿਚ ਨੌਕਰ ਨੂੰ ਸ਼ਰਾਬ ਪਿਲਾਈ। ਪਿੰਡ ਬੂਹ ਦੀ ਹੱਦਬੰਦੀ ਵਿਚ ਨੌਕਰ ਦੀ ਹੱਤਿਆ ਕਰਕੇ ਲਾਸ਼ ਸਾੜ ਦਿੱਤੀ ਤਾਕਿ ਪਛਾਣ ਨਾ ਹੋ ਸਕੇ।
ਅਨੂਪ ਸਿੰਘ ਦਾ 14 ਫਰਵਰੀ 2020 ਨੂੰ ਵਿਆਹ ਤੈਅ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਸ ਦੀ ਛੋਟੀ ਭੈਣ ਨੈਨਸੀ ਦਾ 19 ਜਨਵਰੀ ਨੂੰ ਵਿਆਹ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.