ਰੇਪ ਮੁਲਜ਼ਮਾਂ ਨੇ ਲੜਕੀ ਨੂੰ ਤੇਲ ਪਾ ਕੇ ਲਾਈ ਸੀ ਅੱਗ
ਏਅਰਲਿਫਟ ਕਰਕੇ ਲਖਨਊ ਤੋਂ ਦਿੱਲੀ ਲਿਆਇਆ ਗਿਆ ਸੀ
ਨਵੀਂ ਦਿੱਲੀ, 7 ਦਸੰਬਰ, ਹ.ਬ. :  ਯੂਪੀ ਦੇ ਲਖਨਊ ਤੋਂ ਏਅਰ ਲਿਫ਼ਟ ਕਰਕੇ ਦਿੱਲੀ ਲਿਆਂਦੀ ਗਈ ਉਨਾਵ ਰੇਪ ਪੀੜਤਾ ਦੇਰ ਰਾਤ ਜ਼ਿੰਦਗੀ ਦੀ ਜੰਗ ਹਾਰ ਗਈ। ਦਿੱਲੀ ਦੇ ਸਫਦਰਜੰਗ ਹਸਪਤਾਲ  ਵਿਚ ਰਾਤ ਪੌਣੇ 12 ਵਜੇ ਪੀੜਤਾ ਨੇ ਆਖਰੀ ਸਾਹ ਲਿਆ।
ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਸਾਡੀ ਕੋਸ਼ਿਸ਼ਾਂ ਦੇ ਬਾਵਜੁਦ ਵੀ ਪੀੜਤਾ ਨੂੰ ਬਚਾਇਆ ਨਹਂੀ ਜਾ ਸਕਿਆ। ਅਸੀਂ ਉਸ ਨੁੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਲੇਕਿਨ 11 ਵੱਜ ਕੇ 40 ਮਿੰਟ 'ਤੇ ਉਸ ਦੀ ਮੌਤ ਹੋ ਗਈ।
ਦੱਸਦੇ ਚਲੀਏ ਕਿ ਉਨਾਵ ਦੇ ਬਿਹਾਰ ਥਾਣਾ ਇਲਾਕੇ ਵਿਚ 20 ਸਾਲਾ ਰੇਪ ਪੀੜਤਾ ਨੂੰ ਵੀਰਵਾਰ ਤੜਕੇ ਪੰਜ ਲੋਕਾਂ ਨੇ ਜ਼ਿੰਦਾ ਸਾੜ ਦਿੱਤਾ ਸੀ। ਘਟਨਾ ਵਿਚ ਸ਼ਾਮਲ ਸਾਰੇ ਪੰਜ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ।
ਪੀੜਤਾ ਰਾਇਬਰੇਲੀ ਵਿਚ ਅਪਣੀ ਭੂਆ ਕੋਲ ਰਹਿੰਦੀ ਸੀ। ਪੀੜਤਾ ਨੇ ਦੱਸਿਆ ਸੀ ਕਿ ਵੀਰਵਾਰ ਸਵੇਰੇ ਚਾਰ ਵਜੇ ਉਹ ਟਰੇਨ ਫੜਨ ਦੇ ਲਈ ਬੈਸਵਾਰਾ ਬਿਹਾਰ ਰੇਲਵੇ ਸਟੇਸ਼ਨ 'ਤੇ ਜਾ ਰਹੀ ਸੀ। ਇਸ ਦੌਰਾਨ ਮੌਰਾ ਮੋੜ 'ਤੇ ਪਿੰਡ ਦੇ ਹਰੀਸ਼ੰਕਰ ਤ੍ਰਿਵੇਦੀ, ਕਿਸ਼ੋਰ, ਸ਼ੁਭਮ, ਸ਼ਿਵਮ ਅਤੇ ਵੁਮੇਸ਼ ਨੇ ਉਸ ਨੂੰ ਘੇਰ ਲਿਆ। ਉਨ੍ਹਾਂ ਨੇ ਉਸ ਨਾਲ ਕਾਫੀ ਕੁੱਟਮਾਰ ਕੀਤੀ। ਉਹ ਚੱਕਰ ਖਾ ਕੇ ਜ਼ਮੀਨ 'ਤੇ ਡਿੱਗ ਗਈ ਤਾਂ ਮੁਲਜ਼ਮਾਂ ਨੇ ਪੈਟਰੋਲ ਛਿੜਕ ਕੇ ਉਸ ਨੂੰ ਅੱਗ ਲਗਾ ਦਿੱਤੀ।
ਪੀੜਤਾ ਨੇ ਥਾਣੇ ਵਿਚ ਸਿਕਾਇਤ ਕਰਕੇ ਦੱÎਸਿਆ ਸੀ ਕਿ ਸ਼ਿਵਮ ਤ੍ਰਿਵੇਦੀ ਨਾਂ ਦੇ ਸ਼ਖਸ ਨੇ ਉਸ ਨੂੰ ਪ੍ਰੇਮ ਜਾਲ ਵਿਚ ਫਸਾਇਆ ਅਤੇ ਫੇਰ ਰਾਇਬਰੇਲੀ ਲੈ ਜਾ ਕੇ ਰੇਪ ਕੀਤਾ। ਪੀੜਤਾ ਨੇ ਦੋਸ਼ ਲਾਇਆ ਕਿ ਤ੍ਰਿਵੇਦੀ ਨੇ ਮੋਬਾਈਲ ਵਿਚ ਉਸ ਦੀ ਵੀਡੀਓ ਬਣਾ ਲਈ ਸੀ। ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਉਹ ਲਗਾਤਾਰ ਰੇਪ ਕਰਦਾ ਰਿਹਾ। ਲੜਕੀ ਨੇ ਕਿਹਾ ਕਿ ਸ਼ਿਵਮ ਨੇ ਕਈ ਸ਼ਹਿਰਾਂ ਵਿਚ ਲੈ ਜਾ ਕੇ ਉਸ ਨਾਲ ਰੇਪ ਕੀਤਾ। ਪੀੜਤਾ ਨੇ ਵਿਆਹ ਦੇ ਲਈ ਦਬਾਅ ਬਣਾਇਆ ਲੇਕਿਨ ਸ਼ਿਵਮ ਨਹੀਂ ਮੰਨਿਆ। ਲੜਕੀ ਨੂੰ ਸਾੜਨ ਵਾਲੇ ਇੱਕ ਹੋਰ ਮੁਲਜਮ ਨੇ ਵੀ ਉਸ ਨਾਲ ਰੇਪ ਕੀਤਾ ਸੀ ਜੋ ਕੁਝ ਦਿਨ ਪਹਿਲਾਂ ਹੀ ਜ਼ਮਾਨਤ 'ਤੇ ਬਾਹਰ ਆਇਆ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.