ਕਪੂਰਥਲਾ, 7 ਦਸੰਬਰ, ਹ.ਬ. : ਥਾਣਾ ਸਿਟੀ ਵਿਚ ਪੈਂਦੇ ਜਲੰਧਰ ਰੋਡ 'ਤੇ ਸ਼ਾਮ ਕਰੀਬ 6 ਵਜੇ ਬੱਸ ਤੇ ਕਾਰ ਦੀ ਟੱਕਰ 'ਚ ਇਕ ਦੀ ਮੌਤ ਤੇ ਬੱਚੀ ਸਮੇਤ ਤਿੰਨ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਖ਼ਮੀ ਜੈਦੀਪ ਪੁੱਤਰ ਕਿਸ਼ਨ ਦੱਤ ਨਿਵਾਸੀ ਮੁਰਾਰ ਪਿੰਡ ਹਮੀਰਾ ਨੇ ਦੱਸਿਆ ਕਿ ਅਮਰਜੀਤ ਪੁੱਤਰ ਸੰਗਲੀ ਰਾਮ ਦੇ ਲੜਕੀ ਦਾ ਵਿਆਹ ਸਮਾਗਮ ਜਲੰਧਰ ਰੋਡ 'ਤੇ ਸਥਿਤ ਪੈਲੇਸ 'ਚ ਸੀ। ਅੱਜ ਸ਼ਾਮ ਨੂੰ ਛੇ ਵਜੇ ਡੋਲੀ ਤੋਰ ਕੇ ਲੜਕੀ ਦੇ ਪਿਤਾ ਅਮਰਜੀਤ ਨਾਲ ਜਿਵੇਂ ਹੀ ਪੈਲੇਸ ਵਿਚੋਂ ਨਿਕਲੇ ਤਾਂ ਪਿੱਛੋਂ ਆ ਰਹੀ ਕਰਤਾਰ ਬੱਸ ਨੇ ਟੱਕਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਜਿਸ ਨਾਲ ਕਾਰ ਵਿਚ ਬੈਠੇ ਅਮਰਜੀਤ, ਡਰਾਈਵਰ ਜਸਵਿੰਦਰ ਸਿੰਘ, ਪਰਗਟ ਸਿੰਘ ਅਤੇ ਕ੍ਰਿਤਿਕਾ ਪੁੱਤਰੀ ਜੈਦੀਪ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ਼ ਲਈ ਰਾਹਗੀਰਾਂ ਦੀ ਸਹਾਇਤਾ ਨਾਲ 108 ਐਂਬੂਲੈਂਸ ਦੀ ਸਹਾਇਤਾ ਨਾਲ ਕਪੂਰਥਲਾ ਦੇ ਸਿਵਲ ਹਸਪਤਾਲ ਵਿਚ ਪਹੁੰਚਾਇਆ ਗਿਆ। ਜਿੱਥੇ ਵਿਆਹੁਤਾ ਲੜਕੀ ਦੇ ਪਿਤਾ ਅਮਰਜੀਤ ਨੂੰ ਡਿਊਟੀ ਡਾ. ਬੀਐੱਸ ਨੇ ਮਿਬਕ ਐਲਾਨ ਕਰ ਦਿੱਤਾ। ਪੰਜ ਸਾਲਾ ਲੜਕੀ ਕ੍ਰਿਤਿਕਾ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਡਾਕਟਰਾਂ ਨੇ ਉਸ ਦਾ ਮੁੱਢਲਾ ਇਲਾਜ਼ ਕਰਕੇ ਉਸ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਹੈ। ਜੈਦੀਪ ਤੇ ਜਸਵਿੰਦਰ ਦਾ ਇਲਾਜ਼ ਸਿਵਲ ਹਸਪਤਾਲ ਵਿਖੇ ਚੱਲ ਰਿਹਾ ਹੈ। ਇਸ ਦੌਰਾਨ ਮੌਕੇ 'ਤੇ ਪਹੁੰਚੀ ਪੁਲਿਸ ਨੇ ਕਰਤਾਰ ਬੱਸ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਅਮਰਜੀਤ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੋਰਚਰੀ ਖਾਨੇ ਵਿਚ ਰੱਖਵਾ ਦਿੱਤਾ ਗਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.