ਨੈਨੋਜ਼ ਰਿਸਰਚ ਦਾ ਨਵਾਂ ਸਰਵੇਖਣ ਆਇਆ ਸਾਹਮਣੇ

ਟੋਰਾਂਟੋ, 7 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ 'ਚ ਦੋ ਸੂਬਿਆਂ ਐਲਬਰਟਾ ਤੇ ਬ੍ਰਿਟਿਸ਼ ਕੋਲੰਬੀਆ ਵਿਚਕਾਰ ਬਣਨ ਵਾਲੀ ਵਿਵਾਦਤ 'ਟਰਾਂਸ ਮਾਊਨਟੇਨ ਪਾਈਪਲਾਈਨ' ਦੇ ਵਿਸਥਾਰ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਸਬੰਧੀ ਇੱਕ ਨਵਾਂ ਸਰਵੇਖਣ ਸਾਹਮਣੇ ਆਇਆ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੈਨੇਡਾ ਦੇ ਵੱਡੀ ਗਿਣਤੀ ਲੋਕ ਚਾਹੁੰਦੇ ਹਨ ਕਿ ਨਵੀਂ ਪਾਈਪਲਾਈਨ ਬਣੇ ਅਤੇ ਉਨ•ਾਂ ਨੇ ਇਸ ਦਾ ਖੁੱਲ• ਕੇ ਸਮਰਥਨ ਕੀਤਾ ਹੈ।
ਸੀਟੀਵੀ ਦੀ ਨਿਊਜ਼ ਮੁਤਾਬਕ ਨੈਨੋਜ਼ ਰਿਸਰਚ ਵੱਲੋਂ ਕੀਤੇ ਗਏ ਨਵੇਂ ਸਰਵੇਖਣ ਵਿੱਚ ਪੰਜ ਵਿੱਚੋਂ ਤਿੰਨ ਕੈਨੇਡੀਅਨ ਨਾਗਰਿਕਾਂ ਨੇ ਇਸ ਨਵੀਂ ਪਾਈਪਲਾਈਨ ਦਾ ਸਮਰਥਨ ਕੀਤਾ ਹੈ।
ਨੈਨੋਜ਼ ਰਿਸਰਚ ਵੱਲੋਂ ਕੀਤੇ ਗਏ ਨਵੇਂ ਸਰਵੇਖਣ ਵਿੱਚ 1010 ਕੈਨੇਡੀਅਨ ਲੋਕਾਂ ਨੂੰ ਸ਼ਾਮਲ ਕੀਤਾ ਗਿਆ, ਜਿਨ•ਾਂ ਵਿੱਚੋਂ 42 ਫੀਸਦੀ ਨੇ ਨਵੀਂ ਪਾਈਪਲਾਈਨ ਦਾ ਖੁੱਲ• ਕੇ ਸਮਰਥਨ ਕੀਤਾ, ਜਦਕਿ 23 ਫੀਸਦੀ ਲੋਕਾਂ ਨੇ ਇਸ ਦਾ ਸਮਰਥਨ ਜ਼ਰੂਰ ਕੀਤਾ, ਪਰ ਉਹ ਖੁੱਲ• ਕੇ ਸਾਹਮਣੇ ਨਹੀਂ ਆਏ। ਇਸ ਤੋਂ ਇਲਾਵਾ 30 ਫੀਸਦੀ ਲੋਕਾਂ ਨੇ ਇਸ ਦਾ ਵਿਰੋਧ ਕੀਤਾ, ਪਰ ਪੂਰੀ ਤਰ•ਾਂ ਨਹੀਂ। ਚਾਰ ਫੀਸਦੀ ਲੋਕ ਅਜਿਹੇ ਸਨ, ਜਿਨ•ਾਂ ਨੇ ਇਸ ਸਬੰਧੀ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਐਲਬਰਟਾ ਦੇ ਪ੍ਰੀਮੀਅਰ ਜੈਸਨ ਕੈਨੀ ਨੇ ਕਿਹਾ ਹੈ ਕਿ ਐਲਬਰਟਾ ਕੈਨੇਡਾ ਵਿੱਚ ਰੁਜ਼ਗਾਰ ਪੈਦਾ ਕਰਨ ਅਤੇ ਖੁਸ਼ਹਾਲੀ ਲਿਆਉਣ ਵਿੱਚ ਵੱਡਾ ਯੋਗਦਾਨ ਪਾ ਰਿਹਾ ਹੈ, ਪਰ ਇਸ ਦੇ ਬਾਵਜੂਦ ਉਨ•ਾਂ ਨੂੰ ਤੇਲ ਬਾਹਰ ਭੇਜਣ ਵਿੱਚ ਮੁਸ਼ਕਲ ਆ ਰਹੀ ਹੈ। ਜੇਕਰ ਪਾਈਪਲਾਈਨ ਬਣ ਜਾਂਦੀ ਹੈ ਤਾਂ ਇਸ ਨਾਲ ਐਲਬਰਟਾ ਤੇ ਬ੍ਰਿਟਿਸ਼ ਕੋਲੰਬੀਆ ਦੇ ਨਾਲ-ਨਾਲ ਸਾਰੇ ਦੇਸ਼ ਦੇ ਅਰਥਚਾਰੇ 'ਚ ਵੀ ਵਾਧਾ ਹੋਵੇਗਾ। ਰੁਜ਼ਗਾਰ ਪੈਦਾ ਹੋਣਗੇ ਤੇ ਖੁਸ਼ਹਾਲੀ ਆਵੇਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.