ਜਾਂਚ ਮਗਰੋਂ ਕੈਨੇਡੀਅਨ ਪੁਲਿਸ ਨੇ ਕੀਤਾ ਖੁਲਾਸਾ

ਐਬਟਸਫੋਰਡ, 7 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫੋਰਡ ਵਿੱਚ 2018 'ਚ ਗੋਲੀ ਦਾ ਸ਼ਿਕਾਰ ਹੋਇਆ ਜਗਵੀਰ ਮੱਲ•ੀ ਬੇਕਸੂਰ ਸੀ ਅਤੇ ਉਸ ਦਾ ਕਿਸੇ ਅਪਰਾਧਕ ਗਿਰੋਹ ਨਾਲ ਕੋਈ ਸਬੰਧ ਨਹੀਂ ਸੀ। ਕੇਸ ਦੀ ਜਾਂਚ ਕਰ ਰਹੀ ਟੀਮ ਨੇ ਇਸ ਦਾ ਖੁਲਾਸਾ ਕੀਤਾ।
ਇੰਟੀਗਰੇਟ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈਐਚਆਈਟੀ) ਦੇ ਸਾਰਜੈਂਟ ਫਰੈਂਕ ਜੰਗ ਨੇ ਦੱਸਿਆ ਕਿ ਜਗਵੀਰ ਮੱਲ•ੀ 19 ਸਾਲ ਦਾ ਪੰਜਾਬੀ ਮੂਲ ਦਾ ਨੌਜਵਾਨ ਸੀ, ਜੋ ਕਿ ਯੂਨੀਵਰਸਿਟੀ ਵਿੱਚ ਪੜ•ਾਈ ਕਰ ਰਿਹਾ ਸੀ। 12 ਨਵੰਬਰ 2018 ਨੂੰ ਦੁਪਹਿਰ 3.30 ਵਜੇ ਐਬਟਸਫੋਰਡ 'ਚ ਸਿੰਪਸਨ ਰੋਡ ਅਤੇ ਰਾਸ ਰੋਡ 'ਤੇ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਜਦ ਤੱਕ ਪੁਲਿਸ ਉੱਥੇ ਪੁੱਜੀ ਤਦ ਤੱਕ ਹਮਲਾਵਰ ਦੌੜ ਚੁੱਕੇ ਸਨ ਅਤੇ ਇੱਕ ਨੌਜਵਾਨ ਜ਼ਖਮੀ ਹਾਲਤ 'ਚ ਪਿਆ ਸੀ, ਜਿਸ ਨੂੰ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਦੀ ਪਛਾਣ ਪੰਜਾਬੀ ਮੂਲ ਦੇ 19 ਸਾਲਾ ਨੌਜਵਾਨ ਜਗਵੀਰ ਸਿੰਘ ਮੱਲ•ੀ ਵਜੋਂ ਹੋਈ ਸੀ।  ਜਿਸ ਦਿਨ ਇਹ ਗੋਲੀਬਾਰੀ ਦੀ ਘਟਨਾ ਵਾਪਰੀ ਉਸੇ ਦਿਨ ਉਪਰੋਕਤ ਘਟਨਾ ਤੋਂ ਥੋੜੀ ਦੇਰ ਬਾਅਦ ਲਗਭਗ ਸਾਢੇ 4 ਵਜੇ ਸਰੀ ਦੇ 128 ਏ ਸਟਰੀਟ ਅਤੇ 109ਵੀਂ ਐਵੇਨਿਊ ਖੇਤਰ ਵਿੱਚ ਇੱਕ ਗੂੜੇ ਨੀਲੇ ਰੰਗ ਦੀ ਅਕੁਰਾ ਟੀਐਲ ਕਾਰ ਅੱਗ ਨਾਲ ਸੜਦੀ ਹੋਈ ਮਿਲੀ। ਮੁਢਲੀ ਜਾਂਚ ਵਿੱਚ ਇਹ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਇਹ ਗਿਰੋਹ ਹਿੰਸਾ ਨਾਲ ਜੁੜੀ ਇੱਕ ਹੀ ਘਟਨਾ ਹੈ ਤੇ ਸ਼ੱਕੀ ਹਮਲਾਵਰਾਂ ਨੇ ਕਾਰ ਨੂੰ ਸਾੜਨ ਦਾ ਯਤਨ ਕੀਤਾ ਹੈ, ਪਰ ਹੁਣ ਪਤਾ ਲੱਗਾ ਹੈ ਕਿ ਇਹ ਦੋ ਵੱਖ-ਵੱਖ ਘਟਨਾਵਾਂ ਸਨ।  ਜਾਂਚ ਟੀਮ ਨੇ ਦੱਸਿਆ ਹੈ ਕਿ ਜਗਵੀਰ ਮੱਲ•ੀ ਦਾ ਕੋਈ ਅਪਰਾਧਕ ਪਿਛੋਕੜ ਨਹੀਂ, ਪਰ ਉਸ ਦੇ ਮਿਲਣ ਵਾਲੇ ਕੁਝ ਲੋਕਾਂ ਦਾ ਗੋਲੀਬਾਰੀ ਦੀ ਘਟਨਾ ਜਾਂ ਗਿਰੋਹ ਹਿੰਸਾ ਨਾਲ ਜ਼ਰੂਰ ਸਬੰਧ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.