ਸਰੀ, 7 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਸਰੀ ਵਿੱਚ ਪੰਜਾਬੀ ਮੂਲ ਦਾ ਕੈਨੇਡੀਅਨ ਨਾਗਰਿਕ ਪ੍ਰਭਜੋਤ ਸਿੰਘ ਗਿੱਲ ਲਾਪਤਾ ਹੋ ਗਿਆ ਹੈ। ਪੁਲਿਸ ਅਤੇ ਪ੍ਰਭੋਜਤ ਦਾ ਪਰਿਵਾਰ ਉਸ ਦੀ ਸਿਹਤਯਾਬੀ ਨੂੰ ਲੈ ਕੇ ਕਾਫ਼ੀ ਚਿੰਤਤ ਹੈ। ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਪ੍ਰਭਜੋਤ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਜਾਂਚ ਟੀਮ ਨਾਲ ਸੰਪਰਕ ਕਰੇ।
ਪੁਲਿਸ ਨੇ ਦੱਸਿਆ ਕਿ ਪ੍ਰਭਜੋਤ ਸਿੰਘ ਗਿੱਲ ਨੂੰ ਆਖਰੀ ਵਾਰ 6 ਦਸੰਬਰ ਨੂੰ ਸਰੀ ਦੇ 140ਵੀਂ ਸਟਰੀਟ ਅਤੇ 66ਵੇਂ ਐਵੇਨਿਊ ਖੇਤਰ ਵਿੱਚ ਵੇਖਿਆ ਗਿਆ। ਉਸ ਤੋਂ ਬਾਅਦ ਉਸ ਦਾ ਕੋਈ ਥਹੁ-ਪਤਾ ਨਹੀਂ ਲੱਗ ਰਿਹਾ। ਪ੍ਰਭਜੋਤ ਸਿੰਘ ਗਿੱਲ 15 ਸਾਲਾ ਪੰਜਾਬੀ ਮੂਲ ਦਾ ਕੈਨੇਡੀਅਨ ਨਾਗਰਿਕ ਹੈ, ਜਿਸ ਦੀ ਲੰਬਾਈ 5 ਫੁੱਟ 10 ਇੰਚ, ਦਰਮਿਆਨਾ ਸਰੀਰ ਤੇ ਸਿਰੋ ਮੋਨਾ ਹੈ ਅਤੇ ਉਸ ਦੀਆਂ ਅੱਖਾਂ ਭੂਰੀਆਂ ਹਨ। ਲਾਪਤਾ ਹੋਣ ਵੇਲੇ ਉਸ ਨੇ ਕਾਲੇ ਰੰਗ ਦੀ ਜਾਕਟ ਅਤੇ ਟਰੈਕ ਪੈਂਟ ਪਾਈ ਹੋਈ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.