22 ਸਾਲਾ ਉਨਟਾਰੀਓ ਵਾਸੀ 'ਤੇ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਦੇ ਲੱਗੇ ਦੋਸ਼

ਟੋਰਾਂਟੋ, 7 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਨੇ ਉਨਟਾਰੀਓ ਵਾਸੀ ਇੱਕ 22 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਹਾਲ ਹੀ ਵਿੱਚ ਤੁਰਕੀ ਤੋਂ ਕੈਨੇਡਾ ਪਰਤਿਆ ਸੀ। ਉਸ 'ਤੇ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਲੱਗੇ ਹਨ।
ਦੱਸ ਦੇਈਏ ਕਿ 22 ਸਾਲਾ ਇਕਾਰ ਮਾਓ ਉਨਟਾਰੀਓ ਵਿੱਚ ਪੈਂਦੇ ਸ਼ਹਿਰ ਗਲਫ਼ ਦਾ ਵਾਸੀ ਹੈ ਅਤੇ ਉਹ ਹਾਲ ਹੀ ਵਿੱਚ ਤੁਰਕੀ ਤੋਂ ਕੈਨੇਡਾ ਪਰਤਿਆ ਸੀ। ਉਸ 'ਤੇ ਦੋਸ਼ ਹੈ ਕਿ ਉਸ ਨੇ ਤੁਰਕੀ ਵਿੱਚ ਜਾ ਕੇ ਅੱਤਵਾਦੀ ਗਤੀਵਿਧੀਆਂ ਵਿੱਚ ਹਿੱਸਾ ਲਿਆ ਹੈ। ਜੁਲਾਈ ਮਹੀਨੇ ਵਿੱਚ ਜਦੋਂ ਮਾਓ ਅਤੇ ਉਸ ਦੀ ਪਤਨੀ ਨੂੰ ਸੀਰੀਆ ਦੇ ਨਾਲ ਲਗਦੀ ਸਰਹੱਦ 'ਤੇ ਤੁਰਕੀ ਵਿੱਚ ਬਾਰਡਰ ਅਧਿਕਾਰੀਆਂ ਨੇ ਬੰਦੀ ਬਣਾਇਆ ਸੀ, ਉਸ ਵੇਲੇ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ। ਤੁਰਕੀ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਇਕਾਰ ਮਾਓ ਦੇ ਫੋਨ ਵਿੱਚੋਂ ਮਿਲੀ ਵੀਡੀਓ ਤੋਂ ਪਤਾ ਲੱਗਾ ਹੈ ਕਿ ਉਹ ਅੱਤਵਾਦੀ ਸੰਗਠਨ 'ਦਾਏਸ਼' ਜਿਸ ਨੂੰ ਆਈਐਸਆਈਐਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ, .ਉਸ ਨਾਲ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾ ਉਨ•ਾਂ ਕੋਲੋਂ ਇੱਕ ਚਿੱਠੀ ਮਿਲੀ ਹੈ, ਜਿਸ ਵਿੱਚ ਮਾਓ ਅਤੇ ਉਸ ਦੀ ਪਤਨੀ ਨੇ ਆਪਣੇ ਪਰਿਵਾਰ ਨੂੰ ਲਿਖਿਆ ਹੈ ਕਿ ਉਹ 'ਦਾਏਸ਼' ਵਿੱਚ ਸ਼ਾਮਲ ਹੋ ਗਏ ਹਨ। ਜਦਕਿ ਇਕਾਰ ਮਾਓ ਨੇ ਤੁਰਕੀ ਦੀ ਕੋਰਟ ਵਿੱਚ ਆਪਣੀ ਦਲੀਲ ਦਿੰਦੇ ਹੋਏ ਕਿਹਾ ਸੀ ਕਿ ਪੁਲਿਸ ਅਧਿਕਾਰੀਆਂ ਨੂੰ ਮਿਲੀ ਚਿੱਠੀ ਬਿਲਕੁਲ ਗ਼ਲਤ ਹੈ। ਇਸ ਤੋਂ ਇਲਾਵਾ ਉਹ ਅਤੇ ਉਸ ਦੀ ਪਤਨੀ ਮੁਸਲਿਮ ਮੁਲਕ ਵਿੱਚ ਰਹਿਣਾ ਚਾਹੁੰਦੇ ਸਨ। ਇਸ ਲਈ ਉਹ ਤੁਰਕੀ ਗਏ, ਪਰ ਅੱਤਵਾਦੀ ਸੰਗਠਨ ਨਾਲ ਸਬੰਧਤ ਵੀਡੀਓ ਉਨ•ਾਂ ਦੇ ਫੋਨ ਵਿੱਚ ਅਣਜਾਣੇ ਵਿੱਚ ਡਾਊਨਲੋਡ ਹੋ ਗਈ, ਜਿਸ ਨਾਲ ਉਨ•ਾਂ ਦਾ ਕੋਈ ਸਬੰਧ ਨਹੀਂ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.