ਮਰਨ ਵਾਲਿਆਂ 'ਚ ਤਿੰਨ ਬੱਚੇ ਤੇ ਦੋ ਬਾਲਗ ਸ਼ਾਮਲ

ਐਡਮੰਟਨ, 7 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਐਲਬਰਟਾ ਸੂਬੇ ਦੀ ਰਾਜਧਾਨੀ ਐਡਮੰਟਨ ਵਿਖੇ ਦਿਲ ਨੂੰ ਦਹਿਲਾ ਦੇਣ ਵਾਲੀ ਇੱਕ ਘਟਨਾ ਵਾਪਰੀ ਹੈ, ਜਿੱਥੇ ਇੱਕ ਘਰ ਨੂੰ ਅੱਗ ਲੱਗਣ ਕਾਰਨ ਪੰਜ ਜੀਆਂ ਦਾ ਟੱਬਰ ਜ਼ਿੰਦਾ ਸੜ ਗਿਆ। ਮਰਨ ਵਾਲਿਆਂ ਵਿੱਚ ਤਿੰਨ ਬੱਚੇ ਅਤੇ ਦੋ ਬਾਲਗ ਸ਼ਾਮਲ ਹਨ।
ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਨੇ ਦੱਸਿਆ ਕਿ ਪੁਲਿਸ ਅਤੇ ਅੱਗ ਬੁਝਾਊ ਦਸਤੇ ਨੂੰ ਸਥਾਨਕ ਸਮੇਂ ਮੁਤਾਬਕ ਲਗਭਗ 4 ਵਜੇ ਫੋਨ ਆਇਆ ਸੀ ਕਿ ਐਡਮੰਟਨ ਤੋਂ ਲਗਭਗ 130 ਕਿਲੋਮੀਟਰ ਦੂਰ ਪੂਰਵ-ਪੱਛਮ ਵੱਲ ਰੌਚਫੋਰਟ ਬ੍ਰਿਜ ਵਿੱਚ ਪੈਂਦੇ ਇੱਕ ਘਰ ਵਿੱਚ ਅੱਗ ਲੱਗ ਗਈ ਹੈ। ਇਸ 'ਤੇ ਜਦੋਂ ਪੁਲਿਸ ਟੀਮ ਅਤੇ ਅੱਗ ਬੁਝਾਊ ਦਸਤਾ ਮੌਕੇ 'ਤੇ ਪੁੱਜਾ ਤਾਂ ਅੱਗ ਦੀਆਂ ਲਪਟਾਂ ਨੇ ਘਰ ਨੂੰ ਪੂਰੀ ਤਰ•ਾਂ ਆਪਣੇ ਕਲਾਵੇ ਵਿੱਚ ਲੈ ਲਿਆ ਸੀ। ਇਸ ਦੌਰਾਨ ਬੜੀ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ ਗਿਆ, ਪਰ ਪਰਿਵਾਰ ਦੇ ਪੰਜ ਜੀਅ ਜਿਨ•ਾਂ ਵਿੱਚ ਤਿੰਨ ਬੱਚੇ ਤੇ ਦੋ ਬਜ਼ੁਰਗ ਸ਼ਾਮਲ ਸਨ, ਉਨ•ਾਂ ਦੀ ਜਾਨ ਨਹੀਂ ਬਚਾਈ ਜਾ ਸਕੀ।
ਆਰਸੀਐਮਪੀ ਦੇ ਅਧਿਕਾਰੀ ਗਰੇਗ ਐਂਡਰਸਨ ਨੇ ਦੱਸਿਆ ਕਿ ਘਟਨਾ ਵਿੱਚ ਪੰਜ ਜੀਆਂ ਦਾ ਸਾਰਾ ਪਰਿਵਾਰ ਜ਼ਿੰਦਾ ਸੜ ਗਿਆ। ਪੁਲਿਸ ਨੇ ਮ੍ਰਿਤਕਾਂ ਦੀ ਉਮਰ ਅਤੇ ਨਾਂ ਦੀ ਪੁਸ਼ਟੀ ਅਜੇ ਨਹੀਂ ਕੀਤੀ। ਪਰ ਇੱਕ ਗੁਆਂਢਣ ਕੈਥਰੀਨਾ ਵੁਰਜ਼ ਨੇ ਸੀਟੀਵੀ ਨਿਊਜ਼ ਨੂੰ ਦੱਸਿਆ ਕਿ ਮ੍ਰਿਤਕਾਂ ਵਿੱਚ ਤਿੰਨ ਬੱਚੇ ਅਤੇ ਉਨ•ਾਂ ਦਾ ਦਾਦਾ ਮਾਰਵਿਨ ਗਿੱਬਜ਼ ਤੇ ਉਸ ਦੀ ਪਤਨੀ ਭਾਵ ਬੱਚਿਆਂ ਦੀ ਦਾਦੀ ਜੈਨੇਟ ਸ਼ਾਮਲ ਹਨ। ਗੁਆਂਢਣ ਨੇ ਦੱਸਿਆ ਕਿ ਜਦੋਂ ਅੱਗ ਲੱਗਣ ਦੀ ਘਟਨਾ ਵਾਪਰੀ ਉਸ ਵੇਲੇ ਉਹ ਆਪਣੇ ਘਰ ਵਿੱਚ ਮੌਜੂਦ ਸੀ। ਉਸ ਨੇ ਜਦੋਂ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਹੁਟਰ ਦੀ ਆਵਾਜ਼ ਸੁਣੀ ਤਾਂ ਉਹ ਇਕਦਮ ਘਰੋਂ ਬਾਹਰ ਆਈ ਅਤੇ ਹਾਦਸਾ ਵੇਖ ਕੇ ਉਹ ਪੂਰੀ ਤਰ•ਾਂ ਦਹਿਲ ਗਈ। ਕੈਥਰੀਨਾ ਵੁਰਜ਼ ਨੇ ਦੱਸਿਆ ਕਿ ਮਾਰਿਆ ਗਿਆ ਪਰਿਵਾਰ ਬਹੁਤ ਵਧੀਆ ਅਤੇ ਮਿਲਣਸਾਰ ਸੀ।  ਇੱਕ ਹੋਰ ਗੁਆਂਢੀ ਮਾਈਕ ਹਰਮਨ ਨੇ ਦੱਸਿਆ ਕਿ ਅੱਗ ਲੱਗਣ ਦਾ ਪਤਾ ਲਗਦੇ ਹੀ ਉਸ ਨੇ ਮਾਰਵਿਨ ਗਿੱਬਜ਼ ਦਾ ਨਾਂ ਲੈ ਕੇ ਕਈ ਆਵਾਜ਼ਾਂ ਲਾਈਆਂ, ਪਰ ਕੋਈ ਪ੍ਰਤੀਕਿਰਿਆ ਨਹੀਂ ਮਿਲੀ।

ਹੋਰ ਖਬਰਾਂ »

ਹਮਦਰਦ ਟੀ.ਵੀ.