ਬਜ਼ੁਰਗ ਅਤੇ ਅਪਾਹਜ ਲੈ ਸਕਦੇ ਹਨ ਯੋਜਨਾ ਦਾ ਫ਼ਾਇਦਾ

ਬਰੈਂਪਟਨ, 8 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਸ਼ਹਿਰ ਦੇ ਪ੍ਰਸ਼ਾਸਨ ਵੱਲੋਂ ਬਜ਼ੁਰਗਾਂ ਅਤੇ ਸਥਾਈ ਤੌਰ 'ਤੇ ਅਪਾਹਜ ਲੋਕਾਂ ਨੂੰ ਡਰਾਈਵ ਵੇਅ ਅਤੇ ਸਾਈਡਵਾਕ ਤੋਂ ਬਰਫ਼ ਹਟਾਉਣ ਵਾਸਤੇ ਆਰਥਿਕ ਸਹਾਇਤਾ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਯੋਜਨਾ ਤਹਿਤ ਯੋਗ ਬਿਨੈਕਾਰਾਂ ਨੂੰ 200 ਡਾਲਰ ਤੱਕ ਦੀ ਰਕਮ ਦਿਤੀ ਜਾ ਰਹੀ ਹੈ। ਕੋਨੇ ਵਾਲੇ ਮਕਾਨ ਵਿਚ ਰਹਿਣ ਵਾਲਿਆਂ ਨੂੰ 300 ਡਾਲਰ ਤੱਕ ਦੀ ਰਕਮ ਮੁਹੱਈਆ ਕਰਵਾਈ ਜਾਵੇਗੀ। ਬਰੈਂਪਟਨ ਦੇ ਪ੍ਰਸ਼ਾਸਨਿਕ ਅਫ਼ਸਰਾਂ ਨੇ ਦੱਸਿਆ ਕਿ ਬਰਫ਼ ਹਟਾਉਣ ਦੀ ਆਰਥਿਕ ਸਹਾਇਤਾ ਪ੍ਰਾਪਤ ਕਰਨ ਦੇ ਇੱਛਕ ਬਿਨੈਕਾਰ ਦੀ ਉਮਰ 65 ਸਾਲ ਹੋਣੀ ਲਾਜ਼ਮੀ ਹੈ ਜਾਂ ਸਰੀਰਕ ਤੌਰ 'ਤੇ ਅਪਾਹਜ ਉਮੀਦਵਾਰ, ਆਰਥਿਕ ਸਹਾਇਤਾ ਲਈ ਅਰਜ਼ੀ ਦਾਖਲ ਕਰ ਸਕਦੇ ਹਨ। ਕੌਂਡੋਜ਼ ਵਿਚ ਰਹਿਣ ਵਾਲੇ ਬਜ਼ੁਰਗ ਜਾਂ ਅਪਾਹਜ, ਆਰਥਿਕ ਸਹਾਇਤਾ ਦੇ ਹੱਕਦਾਰ ਨਹੀਂ। ਵਧੇਰੇ ਜਾਣਕਾਰੀ ਲਈ ਬਰੈਂਪਟਨ ਡਾਟ ਸੀ.ਏ. ਵੈਬਸਾਈਟ 'ਤੇ ਲੌਗ ਇਨ ਕੀਤਾ ਜਾ ਸਕਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.