ਲੁਟੇਰਿਆਂ ਨੇ ਜਾਂਦੇ-ਜਾਂਦੇ ਸੁਰੱਖਿਆ ਗਾਰਡ ਦੀ ਬੰਦੂਕ ਵੀ ਖੋਹੀ

ਅੰਮ੍ਰਿਤਸਰ, 8 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਪੰਜ ਹਥਿਆਰਬੰਦ ਲੁਟੇਰੇ ਦਿਨ-ਦਿਹਾੜੇ ਬੈਂਕ ਵਿਚੋਂ 7.83 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਇਹ ਵਾਰਦਾਤ ਅੰਮ੍ਰਿਤਸਰ ਜ਼ਿਲ•ੇ ਦੇ ਪਿੰਡ ਛੱਜਲਵੱਡੀ ਵਿਖੇ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੀ ਬਰਾਂਚ ਵਿਚ ਵਾਪਰੀ। ਲੁਟੇਰੇ ਬੈਂਕ ਵਿਚ ਦਾਖ਼ਲ ਹੋਏ ਅਤੇ ਮੈਨੇਜਰ ਦੇ ਮੱਥੇ 'ਤੇ ਪਸਤੌਲ ਤਾਣ ਦਿਤੀ। ਮਜਬੂਰ ਮੈਨੇਜਰ ਨੇ ਬੈਂਕ ਵਿਚ ਮੌਜੂਦ ਸਾਰਾ ਕੈਸ਼ ਲੁਟੇਰਿਆਂ ਦੇ ਹਵਾਲੇ ਕਰ ਦਿਤਾ ਜੋ 7 ਲੱਖਜ 83 ਹਜ਼ਾਰ ਰੁਪਏ ਬਣਦਾ ਹੈ। ਲੁਟੇਰੇ, ਜਾਂਦੇ-ਜਾਂਦੇ ਬੈਂਕ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਡੀ.ਵੀ.ਆਰ ਤੋੜ ਗਏ ਅਤੇ ਸੁਰੱਖਿਆ ਗਾਰਡ ਦੀ ਬੰਦੂਕ ਵੀ ਖੋਹ ਕੇ ਲੈ ਗਏ। ਪੁਲਿਸ ਵੱਲੋਂ ਬੈਂਕ ਦੇ ਆਲੇ-ਦੁਆਲੇ ਲੱਗੇ ਕੈਮਰਿਆਂ ਰਾਹੀਂ ਲੁਟੇਰਿਆਂ ਦੀ ਪੈੜ-ਨੱਪਣ ਦੇ ਯਤਨ ਕੀਤੇ ਜਾ ਰਹੇ ਹਨ। ਉਧਰ ਪੁਲਿਸ ਨੇ ਦਾਅਵਾ ਕੀਤਾ ਕਿ ਲੁਟੇਰਿਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.