ਵੀਡੀਓ ਵਾਇਰਲ, ਅਧਿਆਪਕਾਂ ਵੱਲੋਂ ਵਿਜੇਇੰਦਰ ਸਿੰਗਲਾ ਦੀ ਨਿਖੇਧੀ

ਬਰਨਾਲਾ, 8 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਇਕ ਪ੍ਰਾਈਵੇਟ ਸਕੂਲ ਦੇ ਸਮਾਗਮ ਵਿਚ ਸ਼ਾਮਲ ਹੋਣ ਪਹੁੰਚੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਬੇਰੁਜ਼ਗਾਰ ਅਧਿਆਪਕਾਂ ਨੇ ਘੇਰ ਲਿਆ। ਅਚਾਨਕ ਵਾਪਰੇ ਘਟਨਾਕ੍ਰਮ ਕਾਰਨ ਸਿੱਖਿਆ ਮੰਤਰੀ ਨੂੰ ਐਨਾ ਗੁੱਸਾ ਚੜਿ•ਆ ਕੇ ਉਨ•ਾਂ ਨੇ ਅਧਿਆਪਕਾਂ ਬਾਰੇ ਅਸ਼ਲੀਲ ਸ਼ਬਦ ਵਰਤਣੇ ਸ਼ੁਰੂ ਕਰ ਦਿਤੇ। ਵਾਇਰਲ ਵੀਡੀਓ ਵਿਚ ਵਿਜੇਇੰਦਰ ਸਿੰਗਲਾ ਨੂੰ ਅਸ਼ਲੀਲ ਭਾਸ਼ਾ ਦੀ ਵਰਤੋਂ ਕਰਦਿਆਂ ਸਾਫ਼ ਸੁਣਿਆ ਜਾ ਸਕਦਾ ਹੈ। 33 ਸਕਿੰਟ ਦੀ ਇਸ ਵੀਡੀਓ ਕਲਿੱਪ ਵਿਚ ਸਿੱਖਿਆ ਮੰਤਰੀ ਆਪਣੀ ਗੱਡੀ ਵਿਚੋਂ ਉਤਰਦੇ ਹਨ ਅਤੇ ਡੀ.ਐਸ.ਪੀ. ਬਰਨਾਲਾ ਰਾਜੇਸ਼ ਛਿੱਬਰ ਨਾਲ ਹੱਥ ਮਿਲਾਉਣ ਮਗਰੋਂ ਅਧਿਆਪਕਾਂ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ। ਫ਼ਿਰ ਉਹ ਆਪਣੀ ਕਾਰ ਵਿਚ ਬੈਠ ਜਾਂਦੇ ਹਨ ਅਤੇ ਬਾਅਦ ਵਿਚ ਡੀ.ਐਸ.ਪੀ. ਅਧਿਆਪਕਾਂ ਨੂੰ ਸਖ਼ਤ ਚਿਤਾਵਨੀ ਦੇ ਕੇ ਉਥੋਂ ਖਦੇੜ ਦਿੰਦਾ ਹੈ। ਸਿੱਖਿਆ ਮੰਤਰੀ ਵੱਲੋਂ ਵਰਤੇ ਗਏ ਸ਼ਬਦਾਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਬੇਰੁਜ਼ਗਾਰ ਅਧਿਆਪਕਾਂ ਨੇ ਕਿਹਾ ਕਿ ਮੰਗਾਂ ਨਾ ਮੰਨੀਆਂ ਗਈਆਂ ਤਾਂ 15 ਦਸੰਬਰ ਨੂੰ ਵਿਜੇਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਉ ਕੀਤਾ ਜਾਵੇਗਾ। ਉਧਰ ਵਿਜੇਇੰਦਰ ਸਿੰਗਲਾ ਨੇ ਇਸ ਘਟਨਾਕ੍ਰਮ ਬਾਰੇ ਆਖਿਆ ਕਿ ਉਨ•ਾਂ ਨੂੰ ਸਿੱਖਿਆ ਮੰਤਰੀ ਦਾ ਅਹੁਦਾ ਮਿਲਿਆਂ ਹਾਲੇ ਥੋੜਾ ਸਮਾਂ ਹੋਇਆ ਹੈ ਜਦਕਿ ਬੇਰੁਜ਼ਗਾਰ ਅਧਿਆਪਕ ਆਏ ਦਿਨ ਧਰਨਾ ਲਾ ਕੇ ਬਹਿ ਜਾਂਦੇ ਹਨ। ਇਸ ਤਰੀਕੇ ਨਾਲ ਸਮੱਸਿਆ ਹੱਲ ਨਹੀਂ ਹੋ ਸਕਦੀ।

ਹੋਰ ਖਬਰਾਂ »

ਹਮਦਰਦ ਟੀ.ਵੀ.