ਨਵੀਂ ਕਮੇਟੀ ਦੇ ਹਮਾਇਤੀਆਂ ਨੇ ਦੋਸ਼ਾਂ ਨੂੰ ਨਕਾਰਿਆ

ਮੋਗਾ, 8 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਸਿੱਖ ਧਰਮ ਵਿਚ ਜਾਤ-ਪਾਤ ਲਈ ਕੋਈ ਥਾਂ ਨਹੀਂ ਪਰ ਮੋਗਾ ਜ਼ਿਲ•ੇ ਦੇ ਪਿੰਡ ਡਗਰੂ ਦੇ ਗੁਰੂ ਘਰ ਵਿਚ ਸਾਹਮਣੇ ਆਇਆ ਮਾਮਲਾ ਵੱਖਰੀ ਕਹਾਣੀ ਬਿਆਨ ਕਰ ਰਿਹਾ ਹੈ। 15 ਸਾਲ ਤੋਂ ਗੁਰਦਵਾਰਾ ਸਾਹਿਬ ਵਿਚ ਸੇਵਾ ਕਰ ਰਹੀਆਂ ਦੋ ਔਰਤਾਂ ਨੇ ਦੋਸ਼ ਲਾਇਆ ਹੈ ਕਿ ਨਵੇਂ ਗੁਰਦਵਾਰਾ ਕਮੇਟੀ ਦੇ ਮੈਂਬਰਾਂ ਨੇ ਉਨ•ਾਂ ਦੀ ਕੁੱਟਮਾਰ ਕੀਤੀ ਅਤੇ ਜਾਤੀ ਸੂਚਕ ਸ਼ਬਦ ਵੀ ਵਰਤੇ। ਔਰਤਾਂ ਨੇ ਦੱਸਿਆ ਕਿ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਈ ਅਤੇ ਉਲਟਾ ਪੁਲਿਸ ਵਾਲੇ ਹੀ ਉਨ•ਾਂ ਨੂੰ ਡਰਾਉਣ ਲੱਗੇ। ਪੀੜਤ ਔਰਤਾਂ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਉਧਰ ਪਿੰਡ ਵਾਸੀਆਂ ਨੇ ਦੱਸਿਆ ਕਿ ਨਵੀਂ ਗੁਰਦਵਾਰਾ ਕਮੇਟੀ ਨੇ ਔਰਤਾਂ ਨੂੰ ਧਮਕੀ ਦਿਤੀ ਹੈ ਕਿ ਜੇ ਉਹ ਮੁੜ ਗੁਰੂ ਘਰ ਵਿਚ ਦਾਖ਼ਲ ਹੋਈਆਂ ਤਾਂ ਉਨ•ਾਂ ਨੂੰ ਨੰਗਾ ਕਰ ਪਿੰਡ ਵਿਚ ਘੁਮਾਇਆ ਜਾਵੇਗਾ। ਨਵੀਂ ਕਮੇਟੀ ਦੇ ਹਮਾਇਤੀਆਂ ਨੇ ਔਰਤਾਂ ਵੱਲੋਂ ਲਾਏ ਜਾ ਰਹੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਪੁਰਾਣੀ ਕਮੇਟੀ ਇਨ•ਾਂ ਔਰਤਾਂ ਨੂੰ ਦੁੱਧ ਅਤੇ ਰਾਸ਼ਨ ਮੁਹੱਈਆ ਕਰਵਾਉਂਦੀ ਸੀ ਪਰ ਹੁਣ ਰਾਸ਼ਨ ਬੰਦ ਕਰ ਦਿਤਾ ਗਿਆ ਹੈ ਜਿਸ ਕਾਰਨ ਉਹ ਮਨਘੜਤ ਦੋਸ਼ ਲਾ ਰਹੀਆਂ ਹਨ। ਉਨ•ਾਂ ਇਹ ਵੀ ਆਖਿਆ ਕਿ ਪੁਰਾਣੀ ਕਮੇਟੀ ਦੇ ਪ੍ਰਧਾਨ ਵਿਰੁੱਧ ਚਿੱਟਾ ਵੇਚਣ ਦਾ ਮਾਮਲਾ ਦਰਜ ਹੈ ਅਤੇ ਉਸੇ ਦੀ ਸ਼ਹਿ 'ਤੇ ਔਰਤਾਂ ਦੋਸ਼ ਲਾ ਰਹੀਆਂ ਹਨ। ਪੁਲਿਸ ਨੇ ਕਿਹਾ ਕਿ ਨਵੀਂ ਕਮੇਟੀ ਅਤੇ ਪੁਰਾਣੀ ਕਮੇਟੀ ਦਾ ਆਪਸ ਵਿਚ ਟਕਰਾਅ ਚੱਲ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਇਹ ਵਿਵਾਦ ਖੜ•ਾ ਹੋਇਆ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.