ਭਾਰਤੀ ਮੂਲ ਦੀ ਪ੍ਰਮਿਲਾ ਜੈਪਾਲ ਨੇ ਬੰਦਿਸ਼ਾਂ ਹਟਾਉਣ ਦੀ ਕੀਤੀ ਮੰਗ

ਵਾਸ਼ਿੰਗਟਨ, 8 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੇ ਕਸ਼ਮੀਰ ਵਿਚੋਂ ਪਾਬੰਦੀਆਂ ਹਟਾਉਣ ਦਾ ਮਤਾ ਸ਼ਨਿੱਚਰਵਾਰ ਨੂੰ ਸੰਸਦ ਦੇ ਹੇਠਲੇ ਸਦਨ ਵਿਚ ਪੇਸ਼ ਕਰ ਦਿਤਾ। ਪ੍ਰਮਿਲਾ ਜੈਪਾਲ ਨੇ ਆਪਣੇ ਮਤੇ ਰਾਹੀਂ ਸਾਰੇ ਨਾਗਰਿਕਾਂ ਨੂੰ ਧਾਰਮਿਕ ਆਜ਼ਾਦੀ ਦਾ ਹੱਕ ਮੁਹੱਈਆ ਕਰਵਾਏ ਜਾਣ ਅਤੇ ਨਜ਼ਰਬੰਦ ਆਗੂਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ। ਪ੍ਰਮਿਲਾ ਨੇ ਕਈ ਹਫ਼ਤਿਆਂ ਦੀ ਕੋਸ਼ਿਸ਼ ਮਗਰੋਂ ਇਹ ਮਤਾ ਅਮਰੀਕੀ ਸੰਸਦ ਵਿਚ ਪੇਸ਼ ਕੀਤਾ ਜਿਸ ਦੇ ਇਕੋ-ਇਕ ਕੋ-ਸਪੌਂਸਰ ਰਿਪਬਲਿਕਨ ਪਾਰਟੀ ਦੇ ਸਟੀਵ ਵਾਟਕਿਨਜ਼ ਹਨ। ਇਹ ਇਕ ਸਾਧਾਰਣ ਮਤਾ ਹੈ ਅਤੇ ਇਸ ਉਪਰ ਸਦਨ ਵਿਚ ਵੋਟਿੰਗ ਨਹੀਂ ਹੋ ਸਕਦੀ। ਨਾ ਹੀ ਇਸ ਨੂੰ ਲਾਗੂ ਕਰਨ ਲਈ ਦਬਾਅ ਪਾਇਆ ਜਾ ਸਕਦਾ ਹੈ। ਚੇਤੇ ਰਹੇ ਕਿ ਪ੍ਰਮਿਲਾ ਜੈਪਾਲ ਦੇ ਮਤੇ ਵਿਰੁੱਧ ਹਾਲ ਹੀ ਵਿਚ ਭਾਰਤੀ ਮੂਲ ਦੇ ਅਮਰੀਕੀਆਂ ਨੇ ਸ਼ਾਂਤਮਾਈ ਰੋਸ ਵਿਖਾਵਾ ਕੀਤਾ ਸੀ। ਪ੍ਰਮਿਲਾ ਜੈਪਾਲ ਨੇ ਮਤੇ ਰਾਹੀਂ ਮੰਗ ਕੀਤੀ ਹੈ ਕਿ ਕਸ਼ਮੀਰ ਵਿਚ ਜਲਦ ਤੋਂ ਜਲਦ ਇੰਟਰਨੈਂਟ ਸਹੂਲਤ ਮੁਹੱਈਆ ਕਰਵਾਈ ਜਾਵੇ। ਮਤੇ ਵਿਚ ਕਿਹਾ ਗਿਆ ਹੈ ਕਿ ਜੰਮੂ-ਕਸ਼ਮੀਰ ਵਿਚ ਸੁਰੱਖਿਆ ਬਲਾਂ ਨੂੰ ਚੁਣੌਤੀਆਂ ਦਾ ਟਾਕਰਾ ਕਰਨਾ ਪੈ ਰਿਹਾ ਹੈ ਜਦਕਿ ਸਰਹੱਦ ਪਾਰੋਂ ਆਉਣ ਵਾਲੇ ਅਤਿਵਾਦੀਆਂ ਤੋਂ ਵੀ ਸੂਬੇ ਦੇ ਲੋਕਾਂ ਨੂੰ ਖ਼ਤਰਾ ਹੈ। ਉਨ•ਾਂ ਦਾਅਵਾ ਕੀਤਾ ਕਿ ਜੰਮੂ-ਕਸ਼ਮੀਰ ਵਿਚ ਨਜ਼ਰਬੰਦ ਸਿਆਸਤਦਾਨਾਂ ਅਤੇ ਹੋਰਨਾਂ ਦੀ ਰਿਹਾਈ ਵਾਸਤੇ ਸਖ਼ਤ ਸ਼ਰਤਾਂ ਵਾਲੇ ਬੌਂਡ ਸਾਈਨ ਕਰਵਾਏ ਜਾ ਰਹੇ ਹਨ। ਇਨ•ਾਂ ਸ਼ਰਤਾਂ ਵਿਚ ਸ਼ਾਮਲ ਹੈ ਕਿ ਰਿਹਾਈ ਮਗਰੋਂ ਸਬੰਧਤ ਆਗੂ, ਸਿਆਸੀ ਸਰਗਰਮੀਆਂ ਵਿਚ ਹਿੱਸਾ ਨਹੀਂ ਲੈਣਗੇ।

ਹੋਰ ਖਬਰਾਂ »