ਪਟਿਆਲਾ, 9 ਦਸੰਬਰ, ਹ.ਬ. . : ਪਟਿਆਲਾ-ਨਾਭਾ ਹਾਈਵੇ 'ਤੇ ਪਿੰਡ ਰਖੜਾ ਵਿਚ ਸਵੇਰੇ ਚਾਰ ਵਜੇ ਤੇਜ਼ ਰਫਤਾਰ ਕਾਰ ਮੇਨ ਰੋਡ 'ਤੇ ਦਰੱਖਤ ਨਾਲ ਟਕਰਾ ਗਈ। ਕਾਰ ਦਾ ਚਾਲਕ 23 ਸਾਲਾ ਸਿਮਰਨਜੀਤ ਸਿੰਘ ਹਾਦਸੇ ਵਿਚ ਗੰਭੀਰ ਜ਼ਖਮੀ ਹੋ ਗਿਆ। ਅਜਿਹੇ ਸਮੇਂ ਵਿਚ ਰਾਹਗੀਰ ਜ਼ਖਮੀ ਨੂੰ ਬਚਾਉਣ ਦੀ ਬਜਾਏ ਕਾਰ ਵਿਚ ਪਈ ਸ਼ਰਾਬ ਦੀ ਬੋਤਲਾਂ ਚੁੱਕ ਕੇ ਚਲਦੇ ਬਣੇ। 13 ਕਿਲੋਮੀਟਰ ਦੂਰ ਸਥਿਤ ਪੁਲਿਸ ਨੂੰ ਸੂਚਨਾ ਦੇਣ ਵਿਚ ਪੰਜ ਘੰਟੇ ਦਾ ਸਮਾਂ ਲੱਗ ਗਿਆ। ਜਦ ਤੱਕ ਪੁਲਿਸ ਆਈ ਅਤੇ ਜ਼ਖਮੀ ਨੂੰ 16 ਕਿਲੋਮੀਟਰ ਦੂਰ ਰਾਜਿੰਦਰ ਹਸਪਤਾਲ ਪਹੁੰਚਾਇਆ ਗਿਆ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।
ਪੁਲਿਸ ਨੇ ਦੱਸਿਆ ਕਿ ਸਿਮਰਨਜੀਤ ਸਿੰਘ ਨਿਵਾਸੀ ਪਿੰਡ ਨਾਨੋਵਾਲ ਭਾਦਸੋਂ ਸ਼ਰਾਬ ਤਸਕਰੀ ਵਿਚ ਸ਼ਾਮਲ ਸੀ। ਉਸ 'ਤੇ ਸ਼ਰਾਬ ਤਸਕਰੀ ਦੇ ਚਲਦਿਆਂ ਕਈ ਮਾਮਲੇ ਦਰਜ ਹਨ। ਪ੍ਰੰਤੂ ਕਾਰ ਵਿਚੋਂ ਸ਼ਰਾਬ ਮਿਲਣ ਤੋਂ ਪੁਲਿਸ ਇਨਕਾਰ ਕਰਦੀ ਰਹੀ। ਐਸਐਚਓ ਰਾਜਨਦੀਪ ਕੌਰ ਨੇ ਕਿਹਾ ਕਿ ਜੇਕਰ ਗੱਡੀ ਵਿਚ ਸ਼ਰਾਬ ਸੀ ਅਤੇ ਲੋਕ ਉਸ ਨੂੰ ਚੁੱਕ ਕੇ ਲੈ ਗਏ ਹਨ, ਪੁਲਿਸ ਜਾਂਚ ਕਰੇਗੀ ਕਿ ਸ਼ਰਾਬ ਕੌਣ ਲੈ ਕੇ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.