ਫਿਰੋਜ਼ਪੁਰ, 10 ਦਸੰਬਰ, ਹ.ਬ. : ਫੇਸਬੁੱਕ 'ਤੇ ਕਿਸੇ ਲੜਕੀ ਨਾਲ ਚੈਟਿੰਗ ਦਾ ਪਤਨੀ ਵਿਰੋਧ ਕਰਦੀ ਸੀ। ਇਸ 'ਤੇ ਗੁੱਸੇ ਵਿਚ ਪਤੀ ਅਤੇ ਦਿਓਰ ਨੇ ਔਰਤ 'ਤੇ ਕੈਮਿਕਲ ਸੁੱਟ ਦਿੱਤਾ। ਔਰਤ ਨੂੰ ਇਲਾਜ ਦੇ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਥਾਣਾ ਗੁਰੂ ਹਰਸਹਾਏ ਪੁਲਿਸ ਨੇ ਇਸ ਮਾਮਲੇ ਵਿਚ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ  ਹੀ ਪਤਾ ਚਲ ਸਕੇਗਾ ਕਿ ਔਰਤ 'ਤੇ ਸੁੱਟਿਆ ਗਿਆ ਪਦਾਰਥ ਤੇਜ਼ਾਬ ਸੀ ਜਾਂ ਕੁਝ ਹੋਰ ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ। ਉਸ ਨੇ ਅਪਣੇ ਪੇਕਿਆਂ ਵਿਚ ਫੋਨ ਕੀਤਾ ਕਿ ਜਿਸ ਤੋਂ ਬਾਅਦ ਘਰ ਵਾਲਿਆਂ ਨੇ ਉਸ ਨੂੰ ਮੁਕਤਸਰ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ। ਮਾਮਲੇ ਦੀ ਜਾਂਚ ਕਰ ਰਹੇ ਗੁਰਹਰਸਹਾਏ ਥਾਣੇ ਦੇ ਏਐਸਆਈ ਜਾਂਚ ਅਧਿਕਾਰੀ ਮਹਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੇ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.