ਰੋਪੜ, 11 ਦਸੰਬਰ, ਹ.ਬ. : ਵਧੀਕ ਜ਼ਿਲ੍ਹਾ ਤੇ ਸੈਸ਼ਨ ਜੰਜ ਕੁਲਜੀਤਪਾਲ ਸਿੰਘ ਦੀ ਅਦਾਲਤ ਨੇ ਗੈਂਗਸਟਰ ਦਿਲਪ੍ਰੀਤ ਬਾਬਾ ਸਣੇ ਪੰਜ ਲੋਕਾਂ ਨੂੰ ਇਰਾਦਾ ਏ ਕਤਲ ਅਤੇ ਅਰਮਸ ਐਕਟ ਦੇ ਛੇ ਸਾਲ ਪੁਰਾਣੇ ਮਾਮਲੇ ਵਿਚ ਬਰੀ ਕਰ ਦਿੱਤਾ। ਬਰੀ ਹੋਏ ਇੱਕ ਮੁਲਜ਼ਮ ਮੁਹੰਮਦ ਸ਼ਕੀਲ ਦੀ 15 ਅਕਤੂਬਰ 2015 ਨੂੰ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਦਿਲਪ੍ਰੀਤ ਸਿੰਘ ਬਾਬਾ, ਸੁਖਪ੍ਰੀਤ ਸਿੰਘ ਉਰਫ ਸੁੱਖਾ, ਗਗਨਦੀਪ ਸਿੰਘ ਉਰਫ ਗੱਗੀ, ਜਗਤਾਰ ਸਿੰਘ ਅਤੇ ਮੁਹੰਮਦ ਸ਼ਕੀਲ ਬਰੀ ਹੋ ਗਏ ਹਨ। ਮੰਗਲਵਾਰ ਨੂੰ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਨੂੰ ਸਖ਼ਤ ਸੁਰੱਖਿਆ ਦੇ ਵਿਚ ਅਦਾਲਤ ਵਿਚ ਪੇਸ਼ ਕੀਤਾ ਗਿਆ। ਸੁਖਪ੍ਰੀਤ ਸਿੰਘ ਉਰਫ ਸੁੱਖਾ ਦੀ ਬਠਿੰਡਾ ਜੇਲ੍ਹ ਤੋਂ ਅਤੇ ਗਗਨਦੀਪ ਸਿੰਘ ਦੀ ਲੁਧਿਆਣਾ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੁਣਵਾਈ ਹੋਈ। ਮੁਲਜ਼ਮਾਂ ਦੇ ਖ਼ਿਲਾਫ਼  ਥਾਣਾ ਨੂਰਪੁਰ ਬੇਦੀ ਵਿਚ 23 ਨਵੰਬਰ 2013 ਨੂੰ ਇਰਾਦਾ ਏ ਕਤਲ ਅਤੇ ਆਰਮਸ ਐਕਟ ਦੇ ਤਹਿਤ ਐਫਆਈਆਰ ਦੇ ਤਹਿਤ ਸੁਣਵਾਈ ਚਲ ਰਹੀ ਸੀ। ਮਾਮਲੇ ਵਿਚ ਸ਼ਿਕਾਇਕਰਤਾ ਅਜਵਿੰਦਰ ਸਿੰਘ ਨਿਵਾਸੀ ਬੇਈਹਾਰਾ ਥਾਣਾ ਨੂਰਪੁਰ ਬੇਦੀ ਜ਼ਿਲ੍ਹਾ ਨੇ ਬਿਆਨ ਦਿੱਤਾ ਕਿ ਉਸ ਦਾ ਅਤੇ ਸੰਗਰੂਰ ਦੇ ਪਿੰਡ ਨਿਆਮਤਪੁਰ ਦੇ ਰਹਿਣ ਵਾਲੇ ਗੁਰਮੀਤ ਸਿੰਘ ਦਾ ਕਰਸ਼ਰ ਦਾ ਕਾਰੋਬਾਰ ਹੈ। 22 ਨਵੰਬਰ 2013 ਰਾਤ ਨੂਰਪੁਰ ਬੇਦੀ ਵਿਚ ਉਹ ਨਿੱਜੀ ਕੰਮ ਦੇ ਲਈ ਫਾਰਚੂਨਰ ਵਿਚ ਆਇਆ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.