ਪਟਿਆਲਾ, 11 ਦਸੰਬਰ, ਹ.ਬ. : ਐਤਵਾਰ ਸ਼ਾਮ ਨੂੰ ਭਾਖੜਾ ਨਹਿਰ ਕਿਨਾਰੇ ਤੋਂ ਇੱਕ ਸਕੂਟੀ ਅਤੇ ਸੁਸਾਈਡ ਨੋਟ ਬਰਾਮਦ ਹੋਇਆ ਸੀ। ਪਤਾ ਚਲਿਆ ਕਿ ਇਹ ਸਕੂਟੀ ਜੇਪੀ ਕਲੌਨੀ ਉਮੇਸ਼ ਗੁਪਤਾ ਦੀ ਹੈ ਜੋ ਅਪਣੇ 6 ਸਾਲਾ ਬੱਚੇ ਕੁਨਾਲ ਅਤੇ ਪਤਨੀ ਸੁਮਨ ਸਣੇ ਲਾਪਤਾ ਹੈ। ਥਾਣਾ ਇੰਚਾਰਜ ਹਰਵਿੰਦਰ ਸਿੰਘ ਨੇ ਦੱਸਿਆ ਕਿ ਸਕੂਟੀ ਬਰਾਮਦ ਕਰਨ ਤੋਂ ਬਾਅਦ ਗੋਤਾਖੋਰ ਦੀ ਸਹਾਇਤਾ ਨਾਲ ਲਾਪਤਾ ਜੋੜਾ ਅਤੇ ਬੱਚੇ ਦੀ ਭਾਲ ਵਿਜ ਜੁਟੀ ਹੋਈ ਹੈ। 3 ਦਿਨ ਬੀਤ ਜਾਣ ਤੋਂ ਬਾਅਦ ਤਿੰਨਾਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਦੱਸਿਆ ਜਾ ਰਿਹਾ ਕਿ ਉਮੇਸ਼ ਗੁਪਤਾ 'ਤੇ ਕਰੀਬ 20 ਲੱਖ ਦਾ ਕਰਜ਼ਾ ਸੀ। ਲਾਪਤਾ ਉਮੇਸ਼ ਕੁਮਾਰ ਦੇ ਭਰਾ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਉਮੇਸ਼ 2 ਸਾਲ ਤੋਂ ਅਲੱਗ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ। 3 ਮਹੀਨੇ ਪਹਿਲਾਂ ਹੀ ਉਸ ਨੇ ਜੇਪੀ ਕਲੌਨੀ ਵਿਚ ਕਿਰਾਏ ਦਾ ਮਕਾਨ ਲਿਆ ਸੀ ਅਤੇ ਸਟੇਸ਼ਨੀ ਦੀ ਦੁਕਾਨ ਚਲਾ ਰਾ ਸੀ। ਲੇਕਿਨ ਕਰਜ਼ਾ ਲੈਣ ਦਾ ਪਤਾ ਨਹੀਂ ਹੈ। ਪਰਾ ਹਿਮਾਂਸ਼ੂ ਨੇ ਦੱਸਿਆ ਕਿ ਉਸ ਦੇ ਭਰਾ ਨੇ ਕਰੀਬ 6 ਲੱਖ ਦਾ ਕਰਜ਼ਾ ਲਿਆ ਸੀ। ਇਸ ਦੇ ਚਲਿਦਆਂ ਉਸ ਨੇ ਅਤੇ ਪਿਤਾ ਨੇ 6 ਲੱਖ ਦਾ ਕਰਜ਼ਾ ਉਤਾਰ ਦਿੱਤਾ ਸੀ। ਹੁਣ 20 ਲੱਖ ਦਾ ਕਰਜ਼ਾ ਫੇਰ ਕਿਵੇਂ ਹੋ ਗਿਆ ਉਨ੍ਹਾਂ ਕੋਈ ਜਾਣਕਾਰੀ ਨਹੀਂ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.