ਜਲੰਧਰ, 11 ਦਸੰਬਰ, ਹ.ਬ. : ਕਸਬਾ ਲਾਂਬੜਾ ਨੇੜਲੇ ਪਿੰਡ ਬਸ਼ੇਸ਼ਰਪੁਰ ਦੇ ਜੰਮਪਲ ਪ੍ਰਗਟ ਸਿੰਘ ਸੰਧੂ ਅਮਰੀਕਾ ਵਿਖੇ ਕੈਲੀਫੋਰਨੀਆ ਦੇ ਗਾਲਟ ਸਿਟੀ ਦਾ ਮੇਅਰ ਚੁਣਿਆ ਗਿਆ ਹੈ। ਸੰਧੂ ਦੇ ਮੇਅਰ ਚੁਣੇ ਜਾਣ 'ਤੇ ਬਸ਼ੇਸ਼ਰਪੁਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਪਰਮਜੀਤ ਜੱਸਲ ਨੇ ਦੱਸਿਆ ਕਿ ਪ੍ਰਗਟ ਸਿੰਘ ਸੰਧੂ 37 ਸਾਲ ਪਹਿਲਾਂ ਅਮਰੀਕਾ ਪਰਵਾਸ ਕਰ ਗਏ ਸੀ, ਜਿੱਥੇ ਉਨ੍ਹਾਂ ਨੇ ਅਪਣੀ ਮਿਹਨਤ ਸਦਕਾ ਤਰੱਕੀ ਕੀਤੀ। ਉਨ੍ਹਾਂ ਦੀ ਇਲਾਕੇ ਪ੍ਰਤੀ ਮਿਹਨਤ ਤੇ ਸੇਵਾਵਾਂ ਨੂੰ ਦੇਖਦੇ ਹੋਏ ਪਹਿਲਾਂ ਮੈਂਬਰ ਆਫ਼ ਕੌਂਸਲ ਚੁਣਿਆ ਗਿਆ ਸੀ ਅਤੇ ਹੁਣ ਉਨ੍ਹਾਂ ਨੂੰ ਮੇਅਰ ਚੁਣ ਲਿਆ ਗਿਆ ਹੈ। ਸਰਪੰਚ ਨੇ ਕਿਹਾ ਕਿ ਪ੍ਰਗਟ ਸਿੰਘ ਸੰਧੂ ਦੀ ਇਸ ਨਿਯੁਕਤੀ ਨਾਲ ਪਿੰਡ ਦਾ ਮਾਣ ਵÎਧਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.