ਕਪੂਰਥਲਾ, 12 ਦਸੰਬਰ, ਹ.ਬ. : ਬੁਧਵਾਰ ਦੇਰ ਰਾਤ ਪਿੰਡ ਹਮੀਰਾ ਵਿਚ ਨਸ਼ੇ ਦੇ ਮਾਮਲੇ ਨੂੰ ਲੈ ਕੇ ਰੇਡ ਕਰਨ ਗਈ ਐਸਟੀਐਫ ਦੀ ਟੀਮ 'ਤੇ 20-25 ਲੋਕਾਂ ਨੇ ਹਮਲਾ ਕਰ ਦਿੱਤਾ। ਇਸ ਵਿਚ ਐਸਟੀਐਫ ਟੀਮ ਵਿਚ ਸ਼ਾਮਲ ਚਾਰ ਪੁਲਿਸ ਕਰਮੀ ਜ਼ਖ਼ਮੀ ਹੋ ਗਏ। ਜਦ ਕਿ ਇੱਕ ਮਹਿਲਾ ਪੁਲਿਸ ਕਰਮੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਤਿੰਨ ਪੁਲਿਸ ਕਰਮੀਆਂ ਦੇ ਸਿਰ 'ਤੇ ਸੱਟਾਂ ਲੱਗੀਆਂ ਹਨ।  ਜਿਨ੍ਹਾਂ ਇਲਾਜ ਦੇ ਲਈ ਸਿਵਲ ਹਸਪਤਾਲ ਕਪੂਰਥਲਾ ਵਿਚ ਭਰਤੀ ਕਰਵਾਇਆ ਗਿਆ ਹੈ। ਥਾਣਾ ਸੁਭਾਨਪੁਰ  ਪੁਲਿਸ ਨੇ ਹਮੀਰਾ ਦੇ ਨਾਲ ਭਾਰੀ ਗਿਣਤੀ ਵਿਚ ਫੋਰਸ ਤੈਨਾਤ ਕਰ ਦਿੱਤੀ ਹੈ। ਜਦ ਕਿ ਐਸਪੀ ਜਾਂਚ ਮਨਪ੍ਰੀਤ ਸਿੰਘ ਢਿੱਲੋਂ, ਸੀਨੀਅਰ ਪੁਲਿਸ ਅਧਿਕਾਰੀ ਭੁਲਥ ਸਿਮਰਤ ਕੌਰ ਅਤੇ ਹੋਰ ਪੁਲਿਸ ਅਧਿਕਾਰੀ ਥਾਣਾ ਸੁਭਾਨਪੁਰ ਵਿਚ ਪਹੁੰਚ ਗਏ। ਐਸਪੀ ਜਾਂਚ ਮਨਪ੍ਰੀਤ ਸਿੰਘ ਢਿੱਲੋਂ ਨੇ ਐਸਟੀਐਫ 'ਤੇ ਹਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਪੁਲਿਸ ਟੀਮ ਨੇ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਉਨ੍ਹਾਂ ਦੇ ਘਰ ਤੋਂ ਪੁਲਿਸ ਨੂੰ ਇੱਕ ਕਿਲੋ ਨਸ਼ੀਲਾ ਪਦਾਰਥ ਮਿਲਿਆ ਹੈ। ਥਾਣਾ ਸੁਭਾਨਪੁਰ ਵਿਚ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਐਸਟੀਐਫ ਕਪੂਰਥਲਾ ਦੀ ਛੇ ਮੈਂਬਰੀ ਟੀਮ ਏਐਸਆਈ ਕੁਲਵੰਤ ਸਿੰਘ, ਏਐਸਆਈ ਓਂਕਾਰ ਸ਼ਰਮਾ, ਏਐਸਆਈ ਸੰਤੋਖ ਸਿੰਘ, ਸ਼ਾਮ ਮਸੀਹ ਅਤੇ ਮਹਿਲਾ ਪੁਲਿਸ ਕਰਮੀਆਂ ਦੇ ਨਾਲ ਬੁਧਵਾਰ ਦੀ ਦੇਰ ਸ਼ਾਮ ਜਲੰਧਰ-ਅੰਮ੍ਰਿਤਸਰ ਜੀਟੀ ਰੋਡ ਸਥਿਤ ਪਿੰਡ ਹਮੀਰਾ ਵਿਚ ਨਸ਼ੇ ਦੇ ਮਾਮਲੇ ਨੂੰ ਲੈ ਕੇ ਰੇਡ ਕਰਨ ਗਈ ਸੀ। ਜਦ ਪੁਲਿਸ ਪਾਰਟੀ ਪਿੰਡ ਪੁੱਜੀ ਤਾਂ ਉਥੇ ਕਰੀਬ 20-25 ਲੋਕਾਂ ਨੇ ਐਸਟੀਐਫ ਦੀ ਟੀਮ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਚਾਰ ਪੁਲਿਸ ਕਰਮੀ ਫੱਟੜ ਹੋ ਗਏ।

ਹੋਰ ਖਬਰਾਂ »

ਹਮਦਰਦ ਟੀ.ਵੀ.