ਲੁਧਿਆਣਾ, 12 ਦਸੰਬਰ, ਹ.ਬ. : ਤਲਵੰਡੀ ਕਲਾਂ ਤੋਂ ਹੈਰੋਇਨ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਐਸਟੀਐਫ ਦੀ ਟੀਮ ਨੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਵੀ ਕੁਮਾਰ ਅਤੇ ਜੋਤੀ ਬਾਲਾ ਦੇ ਰੂਪ ਵਿਚ ਹੋਈ। ਦੋਵਾਂ ਦੇ ਕਬਜ਼ੇ ਤੋਂ ਅੱਧਾ ਕਿਲੋ ਹੈਰੋਇਨ, 42 ਹਜ਼ਾਰ ਦੀ ਡਰੱਗ ਮਨੀ, ਇਲੈਕਟਰਾਨਿਕ ਕੰਡਾ ਅਤੇ 75 ਲਿਫ਼ਾਫ਼ੇ ਮਿਲੇ ਹਨ। ਫਿਲਹਾਲ ਮੁਲਜ਼ਮਾਂ ਨੂੰ ਰਿਮਾਂਡ 'ਤੇ ਲੈ ਕੇ ਪੁਛਗਿੱਛ ਕੀਤੀ ਜਾ ਰਹੀ ਹੈ। ਐਸਟੀਐਫ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ  ਸੂਚਨਾ ਮਿਲੀ ਸੀ ਕਿ ਹੈਰੋਇਨ ਦੀ ਵੱਡੀ ਖੇਪ ਲੈ ਕੇ ਮੁਲਜ਼ਮ ਸਪਲਾਈ ਦੇਣ ਦੇ ਲਈ ਜਾ ਰਹੇ ਹਨ। ਇਸ ਤੋਂ ਬਾਅਦ ਪਿੰਡ ਫਤਿਹਪੁਰ ਗੁੱਜਰਾਂ ਦੇ ਨਜ਼ਦੀਕ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਪੈਦਲ ਆ ਰਹੇ ਦੋਵੇਂ ਲੋਕਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ। ਜੇਬਾਂ  ਅਤੇ ਪਰਸ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ  ਕਰ ਦਿੱਤੀ। ਪੁਛਗਿੱਛ ਵਿਚ ਜੋਤੀ ਨੇ ਦੱਸਿਆ ਕਿ ਰਵੀ ਉਸ ਦੀ ਸੱਸ ਦਾ ਪ੍ਰੇਮੀ ਹੈ, ਕਿਉਂਕਿ ਉਸ ਦੇ ਸਹੁਰੇ ਦਾ ਦੇਹਾਂਤ ਹੋ ਚੁੱਕਾ ਹੈ। ਇਸ ਤੋਂ ਬਾਅਦ ਉਹ ਉਨ੍ਹਾਂ ਦੇ ਨਾਲ ਰਹਿੰਦਾ ਹੈ।  ਜੋਤੀ ਨੇ ਦੱਸਿਆ ਕਿ ਰਵੀ ਨੇ ਨਸ਼ਾ ਵੇਚਣ ਦਾ ਤਰੀਕਾ ਦਿੱਤਾ ਤਾਂ ਦੋਵੇਂ ਮਿਲ ਕੇ ਧੰਦਾ ਕਰਨ ਲੱਗੇ। ਇਸ ਤੋਂ ਬਾਅਦ ਦਿੱਲੀ ਤੋਂ ਹੈਰੋÎÂਨ ਲਿਆ ਕੇ ਇੱਥੇ ਸਪਲਾਈ ਕਰਦੇ ਸੀ। ਮੁਲਜ਼ਮ ਰਵੀ ਪੇਸ਼ੇ ਤੋਂ ਡਰਾਈਵਰ ਹੈ ਅਤੇ ਜੋਤੀ ਘਰੇਲੂ ਕੰਮ ਕਰਦੀ ਹੈ। ਮੁਲਜ਼ਮਾਂ ਨੇ ਦੱਸਿਆ ਕਿ ਉਹ ਦੋ ਸਾਲ ਤੋਂ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ। ਪੁਲਿਸ ਦੋਵਾਂ ਦਾ ਪੁਰਾਣਾ ਰਿਕਾਰਡ ਚੈਕ ਕਰ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.