ਚੰਡੀਗੜ੍ਹ, 12 ਦਸੰਬਰ, ਹ.ਬ. : ਲਾਰੈਂਸ ਬਿਸ਼ਨੋਈ ਦੇ ਭਗੌੜੇ ਸਾਥੀ ਅਤੇ ਸੋਨੂ ਸ਼ਾਹ ਦੇ ਚਚੇਰੇ ਭਰਾ ਨੂੰ ਕਰਾਈਮ ਬਰਾਂਚ ਦੀ ਟੀਮ ਨੇ ਹਥਿਆਰਾਂ ਸਣੇ ਸੈਕਟਰ 45 ਲਾਈਟ ਪੁਆਇੰਟ ਕੋਲ ਮੰਗਲਵਾਰ ਨੂੰ ਕਾਬੂ ਕਰ ਲਿਆ। ਫੜੇ ਗਏ ਮੁਲਜ਼ਮ ਦੀ ਪਛਾਣ ਬੁੜੈਲ ਨਿਵਾਸੀ ਮੌਂਟੀ ਸ਼ਾਹ ਉਰਫ਼ ਓਜੇਸ ਦੇ ਰੂਪ ਵਿਚ ਹੋਈ।
ਤਲਾਸ਼ੀ ਦੌਰਾਨ ਉਸ ਕੋਲੋਂ 32 ਬੋਰ ਦਾ ਦੇਸੀ ਪਿਸਟਲ, ਡਬਲ ਬੈਰਲ ਗੰਨ ਅਤੇ 19 ਕਾਰਤੂਸ ਬਰਾਮਦ ਹੋਏ ਹਨ। ਜਾਂਚ ਵਿਚ ਸਾਹਮਣੇ ਆਇਆ ਕਿ ਮੌਂਟੀ ਸ਼ਾਹ ਕਾਫੀ ਸਮੇਂ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸੰਪਰਕ ਵਿਚ ਸੀ। ਉਸ 'ਤੇ ਬੁੜੈਲ ਦੇ ਹੋਟਲ ਸੰਚਾਲਕ ਤੋਂ ਵਸੂਲੀ ਦੇ, ਹੱਤਿਆ ਦੀ ਕੋਸ਼ਿਸ਼, ਆਰਮਜ਼ ਐਕਟ ਅਤੇ ਟਰੈਸ ਪਾਸਿੰਗ ਦੇ ਸੱਤ ਅਪਰਾਧਕ ਮਾਮਲੇ ਦਰਜ ਹਨ। ਕਰਾਈਮ ਬਰਾਂਚ ਨੇ ਮੌਂਟੀ ਸ਼ਾਹ 'ਤੇ ਸੈਕਟਰ 34 ਥਾਣੇ ਵਿਚ ਆਰਮਜ਼ ਐਕਟ ਦਾ ਮਾਮਲਾ ਦਰਜ ਕਰਕੇ  ਉਸ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.