ਨਵੇਂ ਕੌਮੀ ਅਧਿਐਨ ਵਿੱਚ ਕੀਤਾ ਗਿਆ ਓਵਰਡੋਜ਼ ਮੌਤਾਂ ਦਾ ਖੁਲਾਸਾ

ਔਟਾਵਾ, 12 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ ਨਸ਼ੀਲੀਆਂ ਦਵਾਈਆਂ ਦੀ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਸਬੰਧੀ ਨਵਾਂ ਅਧਿਐਨ ਸਾਹਮਣੇ ਆਇਆ ਹੈ, ਜਿਸ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਓਵਰਡੋਜ਼ ਕਾਰਨ 2016 ਤੋਂ ਲੈ ਕੇ ਹੁਣ ਤੱਕ 14 ਹਜ਼ਾਰ ਕੈਨੇਡੀਅਨ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਤੋਂ ਇਲਾਵਾ 17 ਹਜ਼ਾਰ ਲੋਕ ਅਜਿਹੇ ਹਨ, ਜਿਨ•ਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਉਣਾ ਪਿਆ।
ਨੈਸ਼ਨਲ ਐਡਵਾਇਜ਼ਰੀ ਕਮੇਟੀ ਦੀ ਤਾਜ਼ਾ ਰਿਪੋਰਟ ਵਿੱਚ ਪੇਸ਼ ਕੀਤੇ ਗਏ ਅੰਕੜੇ ਇਸ ਗੱਲ ਦੀ ਪੁਸ਼ਟੀ ਕਰਦੇ ਨੇ ਕਿ ਕੈਨੇਡਾ ਵਿੱਚ ਓਵਰਡੋਜ਼ ਕਾਰਨ ਮੌਤਾਂ ਮਹਾਂਮਾਰੀ ਦਾ ਰੂਪ ਲੈ ਰਹੀਆਂ ਨੇ। ਇਸ ਸਬੰਧੀ ਕੈਨੇਡਾ ਦੇ ਚੀਫ਼ ਪਬਲਿਕ-ਹੈਲਥ ਅਫਸਰ ਡਾ. ਥੈਰੇਸਾ ਟੈਮ ਅਤੇ ਸਸਕੈਚੇਵਨ ਦੇ ਚੀਫ਼ ਮੈਡੀਕਲ ਹੈਲਥ ਅਫ਼ਸਰ ਡਾ. ਸਾਕਿਬ ਸ਼ਾਹਾਬ ਨੇ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਜ਼ਿਆਦਾਤਰ ਮੌਤਾਂ ਕੈਨੇਡਾ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਸਪਲਾਈ ਹੋ ਰਹੀਆਂ ਨਸ਼ੀਲੀਆਂ ਦਵਾਈਆਂ ਕਾਰਨ ਹੋਈਆਂ ਹਨ। ਫੈਂਟਾਨਾਈਲ ਅਤੇ ਹੋਰ ਬਹੁਤ ਸਾਰੀਆਂ ਸਿੰਥੈਟਿਕ ਦਵਾਈਆਂ ਮੌਤਾਂ ਦਾ ਕਾਰਨ ਬਣ ਰਹੀਆਂ ਹਨ। ਅਧਿਐਨ ਦੇ ਅੰਕੜਿਆਂ ਮੁਤਾਬਕ ਹਰ ਸਾਲ ਸੈਂਕੜੇ ਕੈਨੇਡੀਅਨ ਨਾਗਰਿਕ ਲਗਾਤਾਰ ਗ਼ੈਰ-ਘਾਤਕ (ਨੌਨ-ਫੈਟਲ) ਓਵਰਡੋਜ਼ ਦੇ ਕਲਾਵੇ ਵਿੱਚ ਆ ਰਹੇ ਹਨ। ਡਾ. ਥੈਰੇਸਾ ਟੈਮ ਅਤੇ ਡਾ. ਸਾਕਿਬ ਸ਼ਾਹਾਬ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਨਸ਼ੀਲੀਆਂ ਦਵਾਈਆਂ ਦੀ ਓਵਰਡੋਜ਼ ਦਾ ਸੰਕਟ (ਓਪੀਆਡ ਓਵਰਡੋਜ਼ ਕਰਾਈਸਿਸ) ਇੱਕ ਗੂੰਝਲਦਾਰ ਸਮੱਸਿਆ ਹੈ, ਜਿਹੜੀ ਤੇਜ਼ੀ ਨਾਲ ਫ਼ੈਲ ਰਹੀ ਹੈ। ਇਸ ਮਾਮਲੇ ਵਿੱਚ ਮਹੱਤਵਪੂਰਨ ਅਤੇ ਸਥਾਈ ਪ੍ਰਭਾਵ ਹਾਸਲ ਕਰਨ ਲਈ ਸਾਨੂੰ ਸਾਰਿਆਂ ਨੂੰ ਸਮਾਜ ਵਿੱਚ ਤਬਦੀਲੀ ਲਿਆਉਣ ਵਾਸਤੇ ਇਕਜੁੱਟ ਹੋ ਕੇ ਕੰਮ ਕਰਨ ਦੀ ਲੋੜ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.