ਅੱਗ ਬੁਝਾਊ ਦਸਤੇ ਦਾ ਕਰਮਚਾਰੀ ਹੋਇਆ ਜ਼ਖਮੀ

ਟੋਰਾਂਟੋ, 12 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਟੋਰਾਂਟੇ ਦੇ ਇਟੋਬੀਕੋਕ ਵਿੱਚ ਇੱਕ ਘਰ ਨੂੰ ਅੱਗ ਲੱਗ ਗਈ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਅੱਗ ਬੁਝਾਊ ਦਸਤੇ ਦੇ ਇੱਕ ਕਰਮਚਾਰੀ ਸਣੇ ਦੋ ਵਿਅਕਤੀ ਜ਼ਮਖੀ ਹੋ ਗਏ। ਟੋਰਾਂਟੋ ਫਾਇਰ ਸਰਵਿਸ ਦੇ ਡਿਪਟੀ ਚੀਫ਼ ਜਿਮ ਜੈਸਪ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਗ ਬੁਝਾਊ ਦਸਤੇ ਨੂੰ ਰਾਤ ਲਗਭਗ 9.30 ਵਜੇ ਫੋਨ ਆਇਆ ਸੀ ਕਿ ਇਟੋਬੀਕੋਕ ਵਿੱਚ ਹਾਈਵੇਅ 27 ਦੇ ਪੱਛਮ ਅਤੇ ਰੈਕਸਡੇਲ ਬੋਲੇਵਾਰਡ ਦੇ ਉੱਤਰ ਵੱਲ ਸਥਿਤ '11 ਸਟਾਲਿਨ ਪਲੇਸ' ਖੇਤਰ ਵਿੱਚ ਇੱਕ ਘਰ ਨੂੰ ਅੱਗ ਲੱਗ ਗਈ ਹੈ। ਇਸ 'ਤੇ ਅੱਗ ਬੁਝਾਊ ਵਿਭਾਗ ਦੇ 30 ਕਾਮਿਆਂ ਦੀ ਟੀਮ ਮੌਕੇ 'ਤੇ ਪੁੱਜੀ ਅਤੇ ਅੱਗ ਦੀਆਂ ਤੇਜ਼ ਲਪਟਾਂ 'ਤੇ ਬੜੀ ਮੁਸ਼ੱਕਤ ਬਾਅਦ ਕਾਬੂ ਪਾਇਆ। ਇਸ ਦੌਰਾਨ ਘਰ ਵਿੱਚੋਂ ਇੱਕ ਵਿਅਕਤੀ ਮ੍ਰਿਤਕ ਮਿਲਿਆ। ਦੋ ਵਿਅਕਤੀ ਜ਼ਖਮੀ ਹੋ ਗਏ, ਜਿਨ•ਾਂ ਵਿੱਚ ਇੱਕ ਅੱਗ ਬੁਝਾਊ ਦਸਤੇ ਦਾ ਕਰਮਚਾਰੀ ਵੀ ਸ਼ਾਮਲ ਹੈ, ਜੋ ਅੱਗ 'ਤੇ ਕਾਬੂ ਪਾਉਂਦੇ ਸਮੇਂ ਜ਼ਖਮੀ ਹੋਇਆ।

ਹੋਰ ਖਬਰਾਂ »

ਹਮਦਰਦ ਟੀ.ਵੀ.