ਨੌਰਥ ਯਾਰਕ ਖੇਤਰ 'ਚ ਵਾਪਰੀ ਘਟਨਾ

ਟੋਰਾਂਟੋ, 12 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਟੋਰਾਂਟੋ ਦੇ ਨੌਰਥ ਯਾਰਕ ਖੇਤਰ ਵਿੱਚ 22 ਸਾਲਾ ਇੱਕ ਵਿਅਕਤੀ ਨੂੰ ਕਿਸੇ ਨੇ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਟੋਰਾਂਟੋ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਐਮਰਜੰਸੀ ਅਮਲੇ ਨੂੰ ਰਾਤ ਲਗਭਗ 8 ਵਜੇ ਫੋਨ ਆਇਆ ਸੀ ਕਿ ਲੇਸਲੀ ਸਟਰੀਟ ਐਂਡ ਫਿੰਚ ਐਵੇਨਿਵੂ ਈਸਟ ਖੇਤਰ ਵਿੱਚ ਪੈਂਦੇ 11 ਫੀਲਡ ਸਪੈਰੋਵੇਅ ਵਿੱਚ ਗੋਲੀ ਚੱਲੀ ਹੈ। ਇਸ 'ਤੇ ਪੁਲਿਸ ਅਧਿਕਾਰੀ ਜਦੋਂ ਮੌਕੇ 'ਤੇ ਪੁੱਜੇ ਤਾਂ ਇੱਕ 22 ਸਾਲਾ ਵਿਅਕਤੀ ਮ੍ਰਿਤਕ ਮਿਲਿਆ। ਟੋਰਾਂਟੋ ਪੁਲਿਸ ਦੇ ਇੰਸਪੈਕਟਰ ਜਿਮ ਗੋਟੇਲ ਨੇ ਕਿਹਾ ਕਿ ਗੋਲੀਬਾਰੀ ਦੀ ਇਹ ਵਾਰਦਾਤ ਟਾਊਨ ਹਾਊਸ ਕੰਪਲੈਕਸ ਦੀ ਪਾਰਕਿੰਗ ਵਿੱਚ ਵਾਪਰੀ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਘਟਨਾ ਨੂੰ ਅੰਜਾਮ ਦੇਣ ਬਾਅਦ ਹਮਲਾਵਰ ਪਾਰਕਿੰਗ ਦੇ ਪੱਛਮ ਵੱਲ ਪੈਦਲ ਫਰਾਰ ਹੋ ਗਏ, ਪਰ ਇਸ ਸਬੰਧੀ ਅਜੇ ਪੂਰੀ ਸੂਚਨਾ ਨਹੀਂ ਮਿਲ ਸਕੀ ਹੈ ਅਤੇ ਨਾ ਹੀ ਕਿਸੇ ਦੀ ਗ੍ਰਿਫ਼ਤਾਰੀ ਹੋਈ। ਮ੍ਰਿਤਕ ਵਿਅਕਤੀ ਦੀ ਪਛਾਣ ਅਜੇ ਜ਼ਾਹਰ ਨਹੀਂ ਕੀਤੀ ਗਈ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.