ਅੱਗ ਲੱਗਣ ਕਾਰਨ ਇੱਕ ਔਰਤ ਦੀ ਹੋਈ ਸੀ ਮੌਤ

ਟੋਰਾਂਟੋ, 13 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਟੋਰਾਂਟੋ ਦੇ ਇਟਾਬੀਕੋਕ ਵਿੱਚ ਬੀਤੇ ਦਿਨ ਘਰ ਨੂੰ ਅੱਗ ਲੱਗਣ ਦੀ ਵਾਪਰੀ ਘਟਨਾ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ 24 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਘਟਨਾ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਸੀ ਅਤੇ ਅੱਗ 'ਤੇ ਕਾਬੂ ਪਾਉਂਦਿਆਂ ਅੱਗ ਬੁਝਾਊ ਦਸਤੇ ਦਾ ਇੱਕ ਕਰਮਚਾਰੀ ਜ਼ਖ਼ਮੀ ਹੋ ਗਿਆ ਸੀ।
ਟੋਰਾਂਟੋ ਫਾਇਰ ਸਰਵਿਸ ਦੇ ਡਿਪਟੀ ਚੀਫ਼ ਜਿਮ ਜੈਸਪ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਅੱਗ ਬੁਝਾਊ ਦਸਤੇ ਨੂੰ ਰਾਤ ਲਗਭਗ 9.30 ਵਜੇ ਫੋਨ ਆਇਆ ਸੀ ਕਿ ਇਟੋਬੀਕੋਕ ਵਿੱਚ ਹਾਈਵੇਅ 27 ਦੇ ਪੱਛਮ ਅਤੇ ਰੈਕਸਡੇਲ ਬੋਲੇਵਾਰਡ ਦੇ ਉੱਤਰ ਵੱਲ ਸਥਿਤ '11 ਸਟਾਲਿਨ ਪਲੇਸ' ਖੇਤਰ ਵਿੱਚ ਇੱਕ ਘਰ ਨੂੰ ਅੱਗ ਲੱਗ ਗਈ ਹੈ। ਇਸ 'ਤੇ ਅੱਗ ਬੁਝਾਊ ਵਿਭਾਗ ਦੇ 30 ਕਾਮਿਆਂ ਦੀ ਟੀਮ ਮੌਕੇ 'ਤੇ ਪੁੱਜੀ ਅਤੇ ਅੱਗ ਦੀਆਂ ਤੇਜ਼ ਲਪਟਾਂ 'ਤੇ ਬੜੀ ਮੁਸ਼ੱਕਤ ਬਾਅਦ ਕਾਬੂ ਪਾਇਆ ਸੀ। ਇਸ ਦੌਰਾਨ ਘਰ ਵਿੱਚੋਂ ਇੱਕ ਲਾਸ਼ ਮਿਲੀਸੀ, ਜੋ ਕਿ 5 ਸਾਲਾ ਔਰਤ ਦੀ ਦੱਸੀ ਜਾ ਰਹੀ ਹੈ। ਇੱਕ ਸੂਤਰ ਨੇ 'ਸੀਪੀ24' ਨਾਲ ਗੱਲ ਦੌਰਾਨ ਦੱਸਿਆ ਹੈ ਫੜੇ ਗਏ ਵਿਅਕਤੀ ਦੀ ਪਛਾਣ ਜਾਏਲ ਵੈਸਲ ਵਜੋਂ ਹੋਈ ਹੈ।  ਇਹ ਨੌਜਵਾਨ ਆਪਣੇ ਆਪ ਨੂੰ ਮਾਰੀ ਗਈ ਔਰਤ ਦਾ ਪੁੱਤਰ ਦੱਸ ਰਿਹਾ ਹੈ। ਗੁਆਂਢੀ ਨੇ 'ਸੀਪੀ24' ਨਾਲ ਗੱਲ ਦੌਰਾਨ ਦੱਸਿਆ ਹੈ ਕਿ ਪਹਿਲਾਂ ਇਸ ਘਰ ਵਿੱਚ ਘਰੇਲੂ ਝਗੜਾ ਵੀ ਹੁੰਦਾ ਰਹਿੰਦਾ ਸੀ।
ਜਿਮ ਜੈਸਪ ਨੇ ਦੱਸਿਆ ਕਿ ਅੱਗ ਇੰਨੀ ਤੇਜ਼ ਸੀ ਕਿ ਅੱਗ ਬੁਝਾਊ ਦਸਤੇ ਦੇ ਕਾਮਿਆਂ ਦੇ ਹੈਲਮਟ ਤੱਕ ਪਿਘਲ ਗਏ। ਇਸ ਤੋਂ ਇਲਾਵਾ ਉਨ•ਾਂ ਦੇ ਬੰਕਰ ਸੂਟਾਂ ਦਾ ਵੀ ਨੁਕਸਾਨ ਹੋ ਗਿਆ। ਘਰ ਦੇ ਸਾਹਮਣੇ ਬਣਿਆ ਸ਼ੈੱਡ ਵੀ ਅੱਗ ਦੀ ਲਪੇਟ ਵਿੱਚ ਆ ਕੇ ਪਿਘਲ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.