22 ਸਾਲਾ ਉਨਟਾਰੀਓ ਵਾਸੀ 'ਤੇ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਦੇ ਲੱਗੇ ਹਨ ਦੋਸ਼

ਟੋਰਾਂਟੋ, 13 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਨੇ ਉਨਟਾਰੀਓ ਵਾਸੀ ਇੱਕ 22 ਸਾਲਾ ਵਿਅਕਤੀ ਨੂੰ ਬੀਤੀ ਦਿਨੀਂ ਗ੍ਰਿਫ਼ਤਾਰ ਕੀਤਾ ਹੈ, ਜੋ ਹਾਲ ਹੀ ਵਿੱਚ ਤੁਰਕੀ ਤੋਂ ਕੈਨੇਡਾ ਪਰਤਿਆ ਸੀ। ਉਸ 'ਤੇ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਲੱਗੇ ਹਨ। ਅੱਜ ਉਸ ਨੂੰ ਬਰੈਂਪਟਨ ਦੀ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਜੱਜ ਨੇ ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ।
ਉਨਟਾਰੀਓ ਵਿੱਚ ਪੈਂਦੇ ਗ਼ਲਫ਼ ਸ਼ਹਿਰ ਦਾ ਵਾਸੀ ਇਕਾਰ ਮਾਓ ਬੀਤੀ 19 ਅਕਤੂਬਰ ਨੂੰ ਤੁਰਕੀ ਤੋਂ ਕੈਨੇਡਾ ਪਰਤਿਆ ਸੀ ਤੇ ਆਰਸੀਐਮਪੀ ਨੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਉਸ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਕਿਹਾ ਹੈ ਕਿ ਮਾਓ ਕੈਨੇਡਾ ਦਾ ਨਾਗਰਿਕ ਹੈ। ਉਸ 'ਤੇ ਜੁਲਾਈ ਮਹੀਨੇ ਤੋਂ ਤੁਰਕੀ ਵਿੱਚ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਲੱਗੇ ਹਨ, ਪਰ ਕੋਰਟ ਵਿੱਚ ਇਹ ਦੋਸ਼ ਅਜੇ ਸਾਬਤ ਨਹੀਂ ਹੋ ਸਕੇ ਹਨ।
ਫ਼ੈਡਰਲ ਕਰੌਨ ਅਟਾਰਨੀ ਹੋਵਾਰਡ ਪਿਆਫਸੀ ਨੇ ਕਿਹਾ ਕਿ ਬਰੈਂਪਟਨ ਦੀ ਕੋਰਟ ਵਿੱਚ ਜੱਜ ਨੇ ਸਾਰੇ ਸਬੂਤਾਂ 'ਤੇ ਸੁਣਵਾਈ ਤੋਂ ਬਾਅਦ ਮਾਓ ਨੂੰ ਹਿਰਾਸਤ ਵਿੱਚ ਰੱਖਣ ਦੇ ਫ਼ੈਸਲੇ ਨੂੰ ਢੁਕਵਾਂ ਦੱਸਿਆ। ਪਿਆਫਸੀ ਨੇ ਕਿਹਾ ਕਿ ਉਸ ਨੂੰ ਕੋਈ ਹੈਰਾਨੀ ਨਹੀਂ ਹੋਈ ਕਿ ਮਾਓ ਨੂੰ ਪੁਲਿਸ ਹਿਰਾਸਤ ਵਿੱਚ ਰੱਖਣ ਦੇ ਹੁਕਮਾਂ ਨੂੰ ਜੱਜ ਨੇ ਬਰਕਰਾਰ ਰੱਖਿਆ ਹੈ, ਕਿਉਂਕਿ ਉਸ 'ਤੇ ਜਿਹੜੇ ਦੋਸ਼ ਲੱਗੇ ਹਨ, ਉਨ•ਾਂ ਲਈ ਇਹੀ ਠੀਕ ਫ਼ੈਸਲਾ ਹੈ। ਅਟਾਰਨੀ ਹੋਵਾਰਡ ਪਿਆਫਸੀ ਨੇ ਕਿਹਾ ਕਿ ਉਨ•ਾਂ ਨੇ ਮਾਓ ਦੇ ਵਕੀਲਾਂ ਨਾਦਿਰ ਸਚਕ ਅਤੇ ਸੌਮੀਆ ਅਲਾਲੋ ਨੂੰ ਕੁਝ ਸਪੱਸ਼ਟੀਕਰਨ ਮੁਹੱਈਆ ਕਰਵਾਏ ਸਨ, ਜਿਨ•ਾਂ ਨੇ ਫ਼ੈਸਲੇ 'ਤੇ ਨਿੱਜੀ ਰੂਪ ਵਿੱਚ ਨਿਰਾਸ਼ਾ ਪ੍ਰਗਟ ਕੀਤੀ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.