ਗੋਲੀਬਾਰੀ ਦੀ ਘਟਨਾ ਤੋਂ ਇੱਕ ਦਿਨ ਬਾਅਦ ਪੁਲਿਸ ਨੇ ਮ੍ਰਿਤਕ ਦੀ ਪਛਾਣ ਕੀਤੀ ਜ਼ਾਹਰ

ਟੋਰਾਂਟੋ, 13 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਟੋਰਾਂਟੋ ਦੇ ਨੌਰਥ ਯਾਰਕ ਖੇਤਰ ਵਿੱਚ ਬੀਤੇ ਦਿਨ ਇੱਕ 22 ਸਾਲਾ ਨੌਜਵਾਨ ਨੂੰ ਕਿਸੇ ਨੇ ਗੋਲੀ ਮਾਰ ਦਿੱਤੀ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਅੱਜ ਉਸ ਦੀ ਪਛਾਣ ਜ਼ਾਹਰ ਕਰਦਿਆਂ ਦੱਸਿਆ ਹੈ ਕਿ ਉਹ ਉਨਟਾਰੀਓ ਕਾਲਜ ਆਫ਼ ਆਰਟ ਐਂਡ ਡਿਜ਼ਾਈਨ ਯੂਨੀਵਰਸਿਟੀ ਦਾ ਵਿਦਿਆਰਥੀ ਸੀ।
ਜੇਰੇਮੀ ਵਿਨਸੈਂਟ ਉਰਬੀਨਾ ਨਾਂ ਦਾ ਇਹ ਵਿਦਿਆਰਥੀ ਟੋਰਾਂਟੋ ਦਾ ਹੀ ਵਾਸੀ ਸੀ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਐਮਰਜੰਸੀ ਅਮਲੇ ਨੂੰ ਰਾਤ ਲਗਭਗ 8 ਵਜੇ ਫੋਨ ਆਇਆ ਸੀ ਕਿ ਲੇਸਲੀ ਸਟਰੀਟ ਐਂਡ ਫਿੰਚ ਐਵੇਨਿਊ ਈਸਟ ਖੇਤਰ ਵਿੱਚ ਪੈਂਦੇ 11 ਫੀਲਡ ਸਪੈਰੋਵੇਅ ਵਿੱਚ ਗੋਲੀ ਚੱਲੀ ਹੈ। ਇਸ 'ਤੇ ਪੁਲਿਸ ਅਧਿਕਾਰੀ ਜਦੋਂ ਮੌਕੇ 'ਤੇ ਪੁੱਜੇ ਤਾਂ ਇੱਕ 22 ਸਾਲਾ ਵਿਅਕਤੀ ਮ੍ਰਿਤਕ ਮਿਲਿਆ, ਜਿਸ ਦੀ ਪਛਾਣ ਉਨਟਾਰੀਓ ਕਾਲਜ ਆਫ਼ ਆਰਟ ਐਂਡ ਡਿਜ਼ਾਈਨ ਯੂਨੀਵਰਸਿਟੀ ਦੇ ਵਿਦਿਆਰਥੀ ਜੇਰੇਮੀ ਵਿਨਸੈਂਟ ਉਰਬੀਨਾ ਵਜੋਂ ਹੋਈ। ਟੋਰਾਂਟੋ ਪੁਲਿਸ ਦੇ ਇੰਸਪੈਕਟਰ ਜਿਮ ਗੋਟੇਲ ਨੇ ਦੱਸਿਆ ਸੀ ਕਿ ਗੋਲੀਬਾਰੀ ਦੀ ਇਹ ਵਾਰਦਾਤ ਟਾਊਨ ਹਾਊਸ ਕੰਪਲੈਕਸ ਦੀ ਪਾਰਕਿੰਗ ਵਿੱਚ ਵਾਪਰੀ।
ਵਿਦਿਆਰਥੀ ਜੇਰੇਮੀ ਵਿਨਸੈਂਟ ਉਰਬੀਨਾ ਦੇ ਪਰਿਵਾਰਕ ਮੈਂਬਰਾਂ ਨੇ 'ਸੀਟੀਵੀ ਨਿਊਜ਼ ਟੋਰਾਂਟੋ' ਨੂੰ ਦੱਸਿਆ ਕਿ ਉਨ•ਾਂ ਦੇ ਪੁੱਤਰ ਇੱਕ ਫੁਰਤੀਲਾ ਨੌਜਵਾਨ ਸੀ, ਜਿਸ ਦਾ ਆਰਟ ਅਤੇ ਥਿਏਟਰ ਨਾਲ ਚੰਗਾ ਲਗਾਅ ਸੀ। ਉਹ ਉਨਟਾਰੀਓ ਕਾਲਜ ਆਫ਼ ਆਰਟ ਐਂਡ ਡਿਜ਼ਾਈਨ ਯੂਨੀਵਰਸਿਟੀ ਵਿੱਚ ਦੂਜੇ ਸਾਲ ਦਾ ਵਿਦਿਆਰਥੀ ਸੀ ਤੇ ਇਨ•ਾਂ ਦਿਨੀਂ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ। ਮ੍ਰਿਤਕ ਦੀ ਮਾਂ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਉਸ ਦਾ ਪੁੱਤਰ ਇੱਕ ਅੱਛਾ ਬੱਚਾ ਸੀ, ਪਰ ਇਸ ਅਣਹੋਣੀ ਘਟਨਾ ਨੇ ਉਸ ਨੂੰ ਉਨ•ਾਂ ਤੋਂ ਦੂਰ ਕਰ ਦਿੱਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.