ਟੋਰਾਂਟੋ, 13 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਉਨਟਾਰੀਓ ਦੀਆਂ ਚਾਰ ਵੱਡੀਆਂ ਅਧਿਆਪਕ ਯੂਨੀਅਨਾਂ ਜਨਤਕ ਖੇਤਰ ਵਿੱਚ ਉਜਰਤ ਵਾਧੇ ਨੂੰ ਲੈ ਕੇ ਸੂਬਾ ਸਰਕਾਰ ਵੱਲੋਂ ਪਾਈ ਗਈ ਟੋਪੀ 'ਬਿੱਲ-124' ਵਿਰੁੱਧ ਵੱਖਰੀ ਕਾਨੂੰਨੀ ਚੁਣੌਤੀ ਪੇਸ਼ ਕਰ ਰਹੀਆਂ ਹਨ। ਉਨ•ਾਂ ਨੇ ਤਰਕ ਦਿੱਤਾ ਹੈ ਕਿ ਇਹ ਕਾਨੂੰਨ ਉਨ•ਾਂ ਦੇ ਸਮੂਹਕ ਸਮਝੌਤੇ ਦੇ ਅਧਿਕਾਰ 'ਤੇ ਸਿੱਧਾ ਹਮਲਾ ਹੈ।  
ਪਿਛਲੇ ਮਹੀਨੇ ਪਾਸ ਹੋਏ ਇਸ ਕਾਨੂੰਨ ਤਹਿਤ ਜਨਤਕ ਖੇਤਰ ਵਿੱਚ ਉਜਰਤ ਵਾਧੇ ਦੀਆਂ ਹੱਦਾਂ ਤੈਅ ਕਰਦੇ ਹੋਏ ਅਗਲੇ ਤਿੰਨ ਸਾਲਾਂ ਲਈ ਪ੍ਰਤੀ ਸਾਲ 1 ਫ਼ੀਸਦੀ ਵਾਧਾ ਤੈਅ ਕੀਤਾ ਗਿਆ ਹੈ। ਸਰਕਾਰ ਨੇ ਇਹ ਦਲੀਲ ਦਿੱਤੀ ਹੈ ਕਿ ਖ਼ਤਰਨਾਕ ਗੈਸਾਂ ਦੀ ਪੈਦਾਵਾਰ ਨੂੰ ਘਟਾਉਣ ਦੇ ਟੀਚੇ ਨੂੰ ਹਾਸਲ ਕਰਨ ਲਈ ਇਹ ਕਾਨੂੰਨ ਲਾਗੂ ਕਰਨਾ ਜ਼ਰੂਰੀ ਹੈ, ਪਰ ਅਧਿਆਪਕ ਯੂਨੀਅਨਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਉਨ•ਾਂ ਦੇ 'ਸਮੂਹਕ ਸਮਝੌਤੇ ਦੇ ਅਧਿਕਾਰ' ਉੱਤੇ ਸਿੱਧਾ ਹਮਲਾ ਹੈ। ਉਨਟਾਰੀਓ ਦੀਆਂ ਚਾਰ ਪ੍ਰਮੁੱਖ ਅਧਿਆਪਕ ਯੂਨੀਅਨ ਦੇ ਨੇਤਾਵਾਂ ਨੇ ਇਨ•ਾਂ ਗੱਲਾਂ ਦਾ ਪ੍ਰਗਟਾਵਾ ਕਵੀਨਜ਼ ਪਾਰਕ ਵਿਖੇ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਅਧਿਆਪਕ ਯੂਨੀਅਨਾਂ ਨੇ ਇਹ ਵੀ ਕਿਹਾ ਕਿ ਉਜਰਤ ਵਿੱਚ ਸਾਲਾਨਾ 1 ਫੀਸਦੀ ਵਾਧਾ ਤਨਖਾਹ ਵਿੱਚ ਕਟੌਤੀਆਂ ਕਰਨ ਦੇ ਬਰਾਬਰ ਹੈ, ਕਿਉਂਕਿ ਇਹ ਮੁਦਰਾਸਫ਼ੀਤੀ ਦੀ ਦਰ (ਲਗਭਗ 2 ਫ਼ੀਸਦੀ) ਨਾਲ ਬਣਾਏ ਰੱਖਣ ਵਿੱਚ ਅਸਫ਼ਲ ਰਹੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.