ਓਪੀਆਡ ਵਿਰੁੱਧ ਕਲਾਸ-ਐਕਸ਼ਨ ਮੁਕੱਦਮੇ 'ਚ ਸ਼ਾਮਲ ਹੋਣ ਲਈ ਪਾਸ ਕੀਤਾ ਬਿੱਲ

ਟੋਰਾਂਟੋ, 13 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ 'ਚ ਓਵਰਡੋਜ਼ ਸੰਕਟ ਲਈ ਜ਼ਿੰਮੇਦਾਰ ਦੱਸੀ ਜਾ ਰਹੀ ਓਪੀਆਡ ਦੇ ਨਿਰਮਾਤਾਵਾਂ ਵਿਰੁੱਧ ਕਾਨੂੰਨੀ ਲੜਾਈ ਲੜ ਰਹੇ 5 ਕੈਨੇਡੀਅਨ ਸੂਬਿਆਂ ਦੀ ਲੜਾਈ ਵਿੱਚ ਉਨਟਾਰੀਓ ਵੀ ਸ਼ਾਮਲ ਹੋ ਗਿਆ ਹੈ। ਇਸ ਸਬੰਧੀ ਅੱਜ ਉਨਟਾਰੀਓ ਸਰਕਾਰ ਨੇ ਵਿਧਾਨ ਸਭਾ ਵਿੱਚ ਇੱਕ ਬਿੱਲ ਪਾਸ ਕਰਕੇ ਬ੍ਰਿਟਿਸ਼ ਕੋਲੰਬੀਆ ਵੱਲੋਂ ਸ਼ੁਰੂ ਕੀਤੇ ਗਏ ਕਲਾਸ-ਐਕਸ਼ਨ ਮੁਕੱਦਮੇ ਵਿੱਚ ਸ਼ਮੂਲੀਅਤ ਦਾ ਐਲਾਨ ਕੀਤਾ।
ਬ੍ਰਿਟਿਸ਼ ਕੋਲੰਬੀਆ ਦੀ ਅਗਵਾਈ ਵਿੱਚ ਕੀਤੇ ਗਏ ਮੁਕੱਦਮੇ 'ਚ ਦਵਾਈ ਨਿਰਮਾਤਾਵਾਂ 'ਤੇ ਦੋਸ਼ ਲਾਇਆ ਗਿਆ ਹੈ ਕਿ ਉਹ ਝੂਠਾ ਪ੍ਰਚਾਰ ਕਰਦੇ ਹੋਏ ਓਪੀਆਡ ਨੂੰ ਹੋਰਨਾਂ ਦਰਦ ਨਿਵਾਰਕ ਦਵਾਈਆਂ ਤੋਂ ਘੱਟ ਨਸ਼ੀਲੀ ਦੱਸ ਰਹੇ ਹਨ ਅਤੇ ਇਸ ਨੂੰ ਮਾਰਕਿਟ ਵਿੱਚ ਸਪਲਾਈ ਕਰ ਰਹੇ ਹਨ। ਜਦਕਿ ਓਵਰਡੋਜ਼ ਕਾਰਨ ਹੋ ਰਹੀਆਂ ਮੌਤਾਂ ਲਈ ਓਪੀਆਡ ਨੂੰ ਜ਼ਿੰਮੇਦਾਰ ਦੱਸਿਆ ਜਾ ਰਿਹਾ ਹੈ।
ਅਟਾਰਨੀ ਜਨਰਲ ਡੱਗ ਡਾਊਨੀ ਨੇ ਕਿਹਾ ਕਿ ਕਲਾਸ-ਐਕਸ਼ਨ ਮੁਕੱਦਮਾ ਕੰਪਨੀਆਂ ਨੂੰ ਉਨ•ਾਂ ਦੇ ਕੰਮਾਂ ਲਈ ਜ਼ਿੰਮੇਵਾਰ ਠਹਿਰਾਉਣ ਦਾ ਇੱਕ ਢੰਗ ਹੈ, ਕਿਉਂਕਿ ਉਹ ਓਵਰਡੋਜ਼ ਕਾਰਨ ਹੋ ਰਹੀਆਂ ਮੌਤਾਂ ਅਤੇ ਨਸ਼ੇ ਦੀ ਲਤ ਦੇ ਕੇਸਾਂ 'ਚ ਵਾਧੇ ਵਿੱਚ ਯੋਗਦਾਨ ਪਾ ਰਹੀਆਂ ਹਨ।  ਉਨ•ਾਂ ਕਿਹਾ ਕਿ ਅਸੀਂ 40 ਦਵਾਈ ਨਿਰਮਾਤਾ ਕੰਪਨੀਆਂ ਅਤੇ ਥੋਕ ਵਪਾਰੀਆਂ ਦਾ ਵਿਰੋਧ ਕਰ ਰਹੇ ਹਾਂ, ਜਿਨ•ਾਂ ਨੇ ਸਾਡੇ ਭਾਈਚਾਰੇ ਦਾ ਨੁਕਸਾਨ ਕੀਤਾ ਹੈ।  ਓਪੀਆਡ ਸੰਕਟ ਇੱਕ ਮਹਾਂਮਾਰੀ ਹੈ, ਜਿਸ ਨੂੰ ਰੋਕਣ ਲਈ ਕਦਮ ਚੁੱਕਣੇ ਪੈਣਗੇ।

ਹੋਰ ਖਬਰਾਂ »

ਹਮਦਰਦ ਟੀ.ਵੀ.