ਮੋਹਾਲੀ, 14 ਦਸੰਬਰ, ਹ.ਬ. : ਪੰਜਾਬੀ ਗਾਇਕ ਪਰਮੀਸ਼ ਵਰਮਾ ਵਲੋਂ ਪੈਸੇ ਨਾ ਦੇਣ ਕਾਰਨ ਗੋਲੀਆਂ ਮਾਰਨ ਵਾਲਾ ਗੈਂਗਸਟਰ ਗੌਰਵ ਪਟਿਆਲਾ ਉਰਫ ਲੱਕੀ ਵੀ ਅਰਮੇਨੀਆ ਵਿਚ ਲੁਕਿਆ ਹੋਇਆ ਸੀ, ਜਿਸ ਨੂੰ ਅਰਮੇਨੀਆ ਪੁਲਿਸ ਨੇ ਫੜ ਲਿਆ। ਹੁਣ ਉਸ ਨੂੰ ਪੰਜਾਬ ਲਿਆਉਣ ਦੀ ਤਿਆਰੀ ਚਲ ਰਹੀ ਹੈ। ਇਸ ਦੇ ਲਈ ਪੰਜਾਬ ਪੁਲਿਸ ਇੰਟਰਪੋਲ ਦੇ ਜ਼ਰੀਏ ਅਰਮੇਨੀਆ ਪੁਲਿਸ ਨਾਲ ਸੰਪਰਕ ਕਰਨ ਵਿਚ ਲੱਗੀ ਹੋਈ ਹੈ।
ਮੁਲਜ਼ਮ ਸੁਖਪ੍ਰੀਤ ਬੁੱਢਾ ਨੇ ਪੁਛਗਿੱਛ ਵਿਚ ਇਹ ਖੁਲਾਸਾ ਕੀਤਾ ਸੀ। ਜਿਸ ਤੋਂ ਬਾਅਦ ਮੋਹਾਲੀ ਪੁਲਿਸ ਨੇ ਮੁਲਜ਼ਮ ਗੈਂਗਟਰ  ਲੱਕੀ ਨੂੰ ਫੜਨ ਵਿਚ ਤੇਜ਼ੀ ਲਿਆਈ ਹੈ। ਮੁਲਜ਼ਮ ਬੁੱਢਾ ਨੂੰ ਪੰਜਾਬੀ ਸਿੰਗਰ ਗਿੱਪੀ ਗਰੇਵਾਲ ਤੋਂ ਫਿਰੌਤੀ ਮੰਗਣ ਦੇ ਲਈ ਦਰਜ ਕੇਸ ਵਿਚ ਰਿਮਾਂਡ ਖਤਮ ਹੋਣ ਦੇ ਬਾਅਦ ਕੋਰਟ ਵਿਚ ਪੇਸ਼ ਕੀਤਾ। ਜਿੱਥੋਂ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਕਿਉਂਕਿ ਪੁਲਿਸ ਦੇ ਕੋਲ ਰਿਮਾਂਡ ਦੇ ਲਈ ਕੁਝ ਹੋਰ ਨਹੀਂ ਸੀ। ਇਸ ਲਈ ਪੁਲਿਸ ਨੇ ਕੋਰਟ ਵਿਚ ਰਿਮਾਂਡ ਮੰਗਿਆ ਹੀ ਨਹੀਂ।
ਪੁਲਿਸ ਸੂਤਰਾਂ ਅਨੁਸਾਰ ਮੁਲਜ਼ਮ ਗੈਂਗਸਟਰ ਬੁੱਢਾ ਨੇ ਪੁਲਿਸ ਪੁਛਗਿੱਛ ਵਿਚ ਖੁਲਾਸਾ ਕੀਤਾ ਕਿ ਪੰਜਾਬੀ ਗਾਇਕ ਪਰਮੀਸ਼ ਵਰਮਾ 'ਤੇ ਫਾਇਰਿੰਗ ਕਰਨ ਤੋਂ ਬਾਅਦ ਮੁਲਜ਼ਮ ਪੁਰਾਣੇ ਜਾਅਲੀ ਪਾਸਪੋਰਟ ਦੀ ਵਰਤੋਂ ਕਰਕੇ ਭਾਰਤ ਤੋਂ ਨੇਪਾਲ ਅਤੇ ਉਥੋਂ ਅਰਮੇਨੀਆ ਭੱਜਣ ਵਿਚ ਸਫਲ ਹੋ ਗਿਆ। ਉਸ ਨੂੰ ਉਥੋਂ ਦੀ ਪੁਲਿਸ ਨੇ ਫੜ ਲਿਆ ਸੀ। ਜਿਸ ਤੋਂ ਬਾਅਦ ਉਸ ਨੂੰ  ਪੰਜਾਬ ਲੈ ਆਏ।  ਹੁਣ ਮੁਲਜ਼ਮ ਗੈਂਗਸਟਰ  ਲੱਕੀ ਨੂੰ ਪੁਲਿਸ, ਪੰਜਾਬ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਪਹਿਲਾਂ ਬੁੱਢਾ ਦੀ Îਨਿਸ਼ਾਨਦੇਹੀ 'ਤੇ ਜਾਮਨੀ ਨੂੰ ਕਾਬੂ ਕਰ ਚੁੱਕੀ ਹੈ।

ਹੋਰ ਖਬਰਾਂ »