ਗੁਰਦਾਸਪੁਰ, 14 ਦਸੰਬਰ, ਹ.ਬ. : ਪਿਉ ਦੀ ਮੌਤ ਤੋਂ ਬਾਅਦ ਬੇਟੇ ਨੇ ਧੋਖੇ ਨਾਲ ਉਸ ਦੇ ਬੈਂਕ ਖਾਤੇ ਵਿਚ ਪਈ ਕਰੀਬ 1.76 ਕਰੋੜ ਦੀ ਰਕਮ ਉਡਾ ਲਈ। ਇਸ ਜਾਅਲਸਾਜ਼ੀ ਨੂੰ ਅੰਜਾਮ ਦੇਣ ਦੇ ਲਈ ਉਸ ਨੇ ਅਪਣੇ ਪੰਜ ਭਰਾ-ਭੈਣਾਂ ਦੇ ਜਾਅਲੀ ਹਸਤਾਖਰ ਕੀਤੇ, ਜਦ ਕਿ ਚਾਰ ਭਰਾਵਾਂ ਨੂੰ ਇਸ ਦੀ ਭਿਣਕ ਤੱਕ ਨਹੀਂ ਲੱਗਣ ਦਿੱਤੀ। ਪੁਲਿਸ ਨੇ ਮੁਲਜ਼ਮ ਦੇ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ। ਗੁਰਬਖਸ਼ ਸਿੰਘ ਨਿਵਾਸੀ ਕੋਠੇ ਘਰਾਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਦੇ ਪਿਤਾ ਹਰਭਜਨ ਸਿੰਘ ਨਿਵਾਸੀ ਕੋਠੇ ਘਰਾਲਾ ਦੀ ਮੌਤ 27 ਜੁਲਾਈ 2016 ਨੂੰ ਹੋ ਗਈ ਸੀ। ਪਿਤਾ ਦਾ ਕੇਨਰਾ ਬੈਂਕ ਵਿਚ ਖਾਤਾ ਸੀ, ਜਿਸ ਵਿਚ ਕਰੀਬ 1.76 ਕਰੋੜ ਰੁਪਏ ਜਮ੍ਹਾਂ ਸੀ। ਪਿਉ ਦੀ ਮੌਤ ਤੋਂ ਬਾਅਦ ਉਹ 9 ਭਰਾ-ਭੈਣ ਉਸ ਦੇ ਵਾਰਸ ਸਨ ਕਿਉਂਕਿ ਮਾਤਾ ਸ਼ੀਲਾ ਦੇਵੀ ਦੀ ਪਿਤਾ  ਦੀ ਮੌਤ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਵਿਆਹਿਆ ਨਾ ਹੋਣ ਉਹ ਅਪਣੇ ਭਰਾ ਸੁਖਵਿੰਦਰ ਸਿੰਘ ਦੇ ਕੋਲ ਹੀ ਰਹਿੰਦਾ ਸੀ। ਪੁਲਿਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੂੰ ਜਾਂਚ ਵਿਚ ਸ਼ਾਮਲ ਕਰਨ ਦੀ ਕਾਫੀ ਕੋਸ਼ਿਸ ਕੀਤੀ ਲੇਕਿਨ ਵਾਰ ਵਾਰ ਫੋਨ ਕਰਨ ਦੇ ਬਾਵਜੂਦ ਉਹ ਨਹੀਂ ਪੁੱਜਿਆ, ਕੋਠੇ ਘਰਾਲਾ ਦੇ ਕੌਂਸਲਰ ਕੋਲੋਂ ਜਾਣਕਾਰੀ ਮਿਲੀ ਕਿ ਉਹ ਅਪਣੇ ਘਰ 'ਤੇ ਨਹੀਂ ਰਹਿ ਰਿਹਾ ਹੈ। ਉਹ ਕਿਸੇ ਅਣਪਛਾਤੀ ਜਗ੍ਹਾ 'ਤੇ ਰਹਿ ਰਿਹਾ ਹੈ। ਜਾਣ ਬੁੱਝ ਕੇ ਜਾਂਚ ਵਿਚ ਸ਼ਾਮਲ ਨਹੀਂ ਹੋ ਰਿਹਾ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.