ਬੀਜਿੰਗ, 14 ਦਸੰਬਰ, ਹ.ਬ. :   ਮਾਂ ਤਾਂ ਆਖ਼ਰ ਮਾਂ ਹੁੰਦੀ ਹੈ। ਇਹ ਖ਼ਬਰ ਪੜ੍ਹ ਕੇ ਤੁਹਾਨੂੰ ਸਮਝ ਆ ਜਾਵੇਗੀ ਕਿ ਮਾਂ-ਪੁੱਤ ਦੇ ਰਿਸ਼ਤੇ ਦੀ ਜ਼ਿੰਦਗੀ 'ਚ ਕੀ ਅਹਿਮੀਅਤ ਹੁੰਦੀ ਹੈ।  ਚੀਨ ਦੇ ਦਾਦੂਕੇ ਜ਼ਿਲ੍ਹੇ ਵਿਚ ਇੱਕ ਸੜਕ ਹਾਦਸਾ ਵਾਪਰਿਆ। ਜਿਸ ਦਾ ਵੀਡੀਓ ਸੋਸ਼ਲ ਮੀਡਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।  ਇੱਕ ਔਰਤ ਅਪਣੇ ਬੱਚੇ ਦੇ ਨਾਲ ਸੜਕ ਪਾਰ ਕਰ ਰਹੀ ਸੀ, ਉਦੋਂ ਹੀ ਅਚਾਨਕ ਇੱਕ ਕਾਰ ਆ ਕੇ ਔਰਤ ਤੇ ਬੱਚੇ ਨਾਲ ਟਕਰਾ ਜਾਂਦੀ ਹੈ। ਜਿਸ ਤੋਂ ਬਾਅਦ ਬੱਚਾ ਉਠਿਆ ਅਤੇ ਗੁੱਸੇ ਵਿਚ ਜ਼ੋਰ ਜ਼ੋਰ ਨਾਲ ਲੱਤਾਂ ਮਾਰ ਕੇ ਡਰਾਈਵਰ ਨੂੰ ਬਾਹਰ ਕੱਢ ਲੈਂਦਾ ਹੈ। ਬੱਚੇ ਦੇ ਇਸ ਰਿਐਕਸ਼ਨ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਇਹ ਘਟਨਾ ਸੀਸੀਟੀਵੀ ਕੈਮਰੇ ਵਿਚ ਰਿਕਾਰਡ ਹੋਈ ਸੀ। ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਕਾਰ ਮਾਂ-ਪੁੱਤ ਨੂੰ ਹਿਟ ਕਰਦੀ ਹੈ, ਔਰਤ ਦੂਰ ਡਿੱਗ ਜਾਂਦੀ ਹੈ, ਬੇਟਾ ਉਸ ਨੂੰ ਦੇਖਦਾ ਹੈ ਅਤੇ ਗੁੱਸੇ ਵਿਚ ਕਾਰ ਵੱਲ ਵਧਦਾ ਹੈ। ਕਾਰ 'ਤੇ ਜ਼ੋਰ ਜ਼ੋਰ ਨਾਲ ਲੱਤਾਂ ਮਾਰਨ ਲੱਗਦਾ ਹੈ ਅਤੇ ਡਰਾਈਵਰ ਨੂੰ ਬਾਹਰ ਕੱਢ ਲੈਂਦਾ ਹੈ। ਡਰਾਈਵਰ ਜਿਵੇਂ ਹੀ ਬਾਹਰ ਨਿਕਲਦਾ ਹੈ ਤਾਂ ਬੱਚਾ ਰੋਂਦਾ ਹੋਇਆ ਮੁੜ ਮਾਂ ਦੇ ਕੋਲ ਚਲਾ ਜਾਂਦਾ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.