ਡੇਰਾਬਸੀ, 14 ਦਸੰਬਰ, ਹ.ਬ. : ਇੱਥੋਂ ਦੇ ਇੱਕ ਹੋਟਲ ਵਿਚ ਪੱਛਮੀ ਬੰਗਾਲ ਦੀ 20 ਸਾਲਾਂ ਦੀ ਖਿਡਾਰਨ ਨਾਲ ਜਬਰ ਜਨਾਹ ਹੋਣ ਦਾ ਮਾਮਲਾ ਸਾਹਮਣੇ ਆਇਆ। ਉਹ ਲੁਧਿਆਣਾ ਵਿਚ ਕਰਾਟੇ ਮੁਕਾਬਲੇ ਵਿਚ ਹਿੱਸਾ ਲੈਣ ਜਾ ਰਹੀ ਸੀ। ਇਸ ਦੌਰਾਨ ਰੇਲ ਗੱਡੀ ਵਿਚ ਮਿਲੇ Îਇੱਕ ਨੌਜਵਾਨ ਨੇ  ਉਸ ਨੂੰ ਡੇਰਾਬਸੀ ਦੇ ਹੋਟਲ ਵਿਚ ਲਿਜਾ ਕੇ ਬੇਹੋਸ਼ ਕਰਕੇ ਜਬਰ ਜਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਮਗਰੋਂ ਨੌਜਵਾਨ ਫਰਾਰ ਹੋ ਗਿਆ। ਲੜਕੀ ਤੜਕੇ ਪੰਚਕੂਲਾ ਜ਼ਖਮੀ ਹਾਲਤ ਵਿਚ ਮਿਲੀ ਜਿਸ ਨੂੰ ਪੰਚਕੂਲਾ ਪੁਲਿਸ ਨੇ ਸੈਕਟਰ 6 ਦੇ ਸਿਵਲ ਹਸਪਤਾਲ  ਵਿਚ ਦਾਖ਼ਲ ਕਰਵਾਇਆ। ਪੁਲਿਸ ਨੇ ਉਸ ਦੇ ਦੋ ਬਿਆਨਾਂ 'ਤੇ ਕੁਲਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਥਾਣਾ ਮੁਖੀ ਸਹਾਇਕ ਇੰਸਪੈਕਟਰ ਸਤਿੰਦਰ ਸਿੰਘ ਨੇ ਦੱਸਿਆ ਕਿ ਪੱਛਮੀ ਬੰਗਾਲ ਵਿਚ ਰਹਿਣ ਵਾਲੀ ਬੀਏ ਭਾਗ 2 ਦੀ ਵਿਦਿਆਰਥਣ ਲੁਧਿਆਣਾ ਵਿਚ ਹੋਣ ਵਾਲੇ ਕਰਾਟੇ ਮੁਕਾਬਲੇ ਵਿਚ ਹਿੱਸਾ ਲੈਣ ਜਾ ਰਹੀ ਸੀ।

ਹੋਰ ਖਬਰਾਂ »