ਬੀਜਿੰਗ, 14 ਦਸੰਬਰ, ਹ.ਬ. : ਅਮਰੀਕਾ ਨਾਲ  ਟਰੇਡ ਵਾਰ 'ਤੇ ਸਮਝੌਤੇ ਦੀ ਕਗਾਰ 'ਤੇ ਪਹੁੰਚ ਚੁੱਕੇ ਚੀਨ ਨੇ ਅਮਰੀਕਾ ਵਲੋਂ ਲਗਾਤਾਰ ਕਈ ਕੌਮਾਂਤਰੀ ਸੰਧੀਆਂ ਨੂੰ ਵਾਪਸ ਲੈਣ ਦੇ ਸਬੰਧ ਵਿਚ ਸਖ਼ਤ ਪ੍ਰਤੀਕ੍ਰਿਆ ਜਤਾਈ ਹੈ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਕਿ ਅਮਰੀਕਾ ਪੂਰੀ ਦੁਨੀਆ ਦੇ ਲਈ ਮੁਸੀਬਤ ਦੀ ਜੜ੍ਹ ਹੈ। ਉਨ੍ਹਾਂ ਨੇ ਕਿਹਾ, ਅਮਰੀਕਾ ਨੇ ਹਾਂਗਕਾਂਗ ਅਤੇ ਉਈਗਰ ਮੁਸਲਮਾਨਾਂ ਦੇ ਮੁੱਦਿਆਂ 'ਤੇ ਬੀਜਿੰਗ ਦੀ ਆਲੋਚਨਾ ਕਰਦੇ ਦੋ ਦੇਸ਼ਾਂ ਦੇ ਵਿਚਾਲੇ ਦਾ ਭਰੋਸਾ ਤੋੜਨ ਦਾ ਕੰਮ ਕੀਤਾ ਹੈ।
ਵਾਂਗ ਯੀ ਨੇ ਕਿਹਾ ਕਿ ਇਸ ਤਰ੍ਹਾਂ ਦਾ ਵਰਤਾਅ ਲਗਭਗ ਵਿਰੋਧਮਈ ਹੈ। ਕੌਮਾਂਤਰੀ ਲੈਣ ਦੇਣ ਦੇ ਮਾਮਲਿਆਂ ਵਿਚ ਦੁਰਲਭ ਹੈ। ਅਮਰੀਕਾ ਦੋ ਦੇਸ਼ਾਂ ਦੇ ਵਿਚਾਲੇ ਭਰੋਸੇ ਦੀ ਨੀਂਹ ਨੂੰ ਗੰਭੀਰ ਤੌਰ 'ਤੇ ਨੁਕਸਾਨ ਪਹੁੰਚਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੋਵੇਂ ਧਿਰਾਂ ਦੇ ਵਿਚ ਭਵਿੱਖ ਵਿਚ ਲਗਾਤਾਰ ਚੁਣੌਤੀ ਲਿਆਉਣ ਵਾਲੇ ਮੁੱਦਿਆਂ ਨੂੰ ਹੱਲ ਕਰਨ ਦੀ ਜ਼ਰੂਰਤ ਹੈ।
ਊਹ ਕੌਮਾਂਤਰੀ ਮਾਮਿਲਆਂ ਅਤੇ ਚੀਨ ਦੀ ਕੂਟਨੀਤੀ 'ਤੇ ਬੀਜਿੰਗ ਵਿਚ ਇੱਕ ਸਾਲਾਨਾ ਪ੍ਰੋਗਰਾਮ ਵਿਚ ਬੋਲ ਰਹੇ ਸੀ। ਦੱਸ ਦੇਈਏ ਕਿ ਅਮਰੀਕਾ ਨੇ ਹਾਲ ਹੀ ਵਿਚ ਹਾਂਗਕਾਂਗ ਅਤੇ ਉਈਗਰ ਮੁਸਲਮਾਨਾਂ ਦੇ ਮਾਮਲਿਆਂ ਨੂੰ ਲੈ ਕੇ ਸੰਸਦ ਵਿਚ ਬਿਲ ਪਾਸ ਕਰਕੇ ਚੀਨ ਦੇ ਲਈ ਮੁਸੀਬਤ ਪੈਦਾ ਕੀਤੀ ਹੈ।
ਇਹ ਨਹੀਂ ਬਲਕਿ ਬੁਧਵਾਰ ਨੂੰ ਅਮਰੀਕੀ ਸੰਸਦ ਨੇ ਚੀਨ ਨੂੰ ਕੌਮਾਂਤਰੀ ਬੈਂਕ ਤੋਂ ਕਰਜ਼ਾ ਲੈਣ ਦੇ ਸਬੰਧ ਵਿਚ ਇੱਕ ਬਿਲ ਵੀ ਪੇਸ਼ ਕੀਤਾ ਹੈ। ਵਾਂਗ ਨੇ ਕਿਹਾ, ਬੀਜਿੰਗ ਨੇ ਉਸ ਕਾਨੂੰਨ ਦੀ ਸਖ਼ਤ ਨਿੰਦਾ  ਕੀਤੀ ਹੈ ਜੋ ਕਹਿੰਦਾ ਹੈ ਕਿ ਇਹ ਉਸ ਦੇ ਘਰੇਲੂ ਮਾਮਲਿਆਂ ਵਿਚ ਗੰਭੀਰ ਦਖ਼ਲ ਦੀ ਨੁਮਾਇੰਦਗੀ ਕਰਦਾ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.