ਵਾਸ਼ਿੰਗਟਨ, 14 ਦਸੰਬਰ, ਹ.ਬ. : ਡੈਮੋਕਰੇÎਟਕ ਬਹੁਮਤ ਵਾਲੇ ਹਾਊਸ ਆਫ਼ ਰਿਪ੍ਰਜੈਂਟੇਟਿਵ ਦੀ ਕਮੇਟੀ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਖ਼ਿਲਾਫ਼ ਦੋ ਦੋਸ਼ਾਂ ਨੂੰ ਮਨਜ਼ੂਰ ਦੇ ਦਿੱਤੀ। ਇਸ ਨਾਲ ਉਨ੍ਹਾ ਦੇ ਖ਼ਿਲਾਫ਼ ਮਹਾਦੋਸ਼ ਚਲਾਉਣ ਦਾ ਰਸਤਾ ਲਗਭਗ ਸਾਫ ਹੋ ਗਿਆ। ਹਾਊਸ ਜਿਊਡੀਸ਼ਿਅਰੀ ਕਮੇਟੀ ਨੇ ਸ਼ੁੱਕਰਵਾਰ ਨੂੰ 23-17 ਨਾਲ ਮਹਾਦੋਸ਼ ਦੇ ਮਤੇ ਨੂੰ ਮਨਜ਼ੂਰ ਦੇ ਦਿੱਤੀ। ਟਰੰਪ 'ਤੇ ਉਨ੍ਹਾਂ ਦੇ ਵਿਰੋਧ ਜੋਅ ਬਿਡੇਨ ਦੇ ਖ਼ਿਲਾਫ਼ ਜਾਂਚ ਨੂੰ ਲੈ ਕੇ ਯੂਕਰੇਨ 'ਤੇ ਦਬਾਅ ਬਣਾਉਣ ਅਤੇ ਡੈਮੋਕਰੇਟਸ ਨੂੰ ਇਸ ਦੀ ਜਾਂਚ ਕਰਨ ਤੋਂ ਰੋਕਣ ਦਾ ਦੋਸ਼ ਹੈ। ਜੇਕਰ ਅਗਲੇ ਹਫ਼ਤੇ ਹਾਊਸ ਟਰੰਪ ਦੇ ਖ਼ਿਲਾਫ਼ ਮਹਾਦੋਸ਼ ਚਲਾਉਣ ਦੇ ਲਈ ਮਤੇ ਦੇ ਪੱਖ ਵਿਚ ਵੋਟਿੰਗ ਕਰਦਾ ਹੈ ਤਾਂ ਉਹ ਇਸ ਕਾਰਵਾਈ ਦਾ  ਸਾਹਮਣਾ ਕਰਨ ਵਾਲੇ ਅਮਰੀਕਾ ਦੇ ਤੀਜੇ ਰਾਸ਼ਟਰਪਤੀ ਹੋਣਗੇ। ਮਾਮਲੇ ਦੀ ਸੁਦਵਾਈ ਦੌਰਾਨ ਡੈਮੋਕਰੇਟਸ ਨੇ ਟਰੰਪ 'ਤੇ ਅਮਰੀਕੀ ਸੰਵਿਧਾਨ ਅਤੇ ਸੁਰੱਖਿਆ ਨੂੰ ਖ਼ਤਰੇ ਵਿਚ ਪਾਉਣ, ਜੁਲਾਈ ਵਿਚ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮਿਰ ਨੂੰ ਫ਼ੋਨ ਕਰਕੇ ਬਿਡੇਨ ਦੇ ਖ਼ਿਲਾਫ਼ ਜਾਂਚ ਦਾ ਦਬਾਅ ਬਣਾਉਣ ਦਾ ਦੋਸ਼ ਲਾਇਆ ਸੀ।
ਦੂਜੇ ਪਾਸੇ ਟਰੰਪ ਦਾ ਬਚਾਅ ਕਰਦੇ ਹੋਏ ਰਿਪਬਲਿਕਨ ਨੇ ਇਸ ਕਾਰਵਾਈ ਨੂੰ ਸਿਆਸਤ ਨਾਲ ਪ੍ਰੇਰਤ ਦੱਸਿਆ। ਸੈਨੇਟ ਦੀ ਜੁਡੀਸ਼ਿਅਰੀ ਕਮੇਟੀ ਦੇ ਚੇਅਰਮੈਨ ਲਿੰਡਸੇ ਨੇ ਕਿਹਾ, ਇਹ ਕਦਮ 2016 ਵਿਚ ਟਰੰਪ ਨੂੰ ਮਿਲੀ ਹੈਰਾਨੀਜਨਕ ਜਿੱਤ ਦਾ ਨਤੀਜਾ ਹੈ। ਗੌਰਤਲਬ ਹੈ ਕਿ  ਟਰੰਪ ਨੇ ਬਿਡੇਨ 'ਤੇ ਯੂਕਰੇਨ ਵਿਚ ਭ੍ਰਿਸ਼ਟਾਚਾਰ ਵਿਚ ਸ਼ਾਮਲ ਹੋਣ ਦਾ ਦੋਸ਼ ਲਾਇਆ ਸੀ ਅਤੇ ਚਾਹੁੰਦੇ ਸੀ ਕਿ ਇਸ ਦੀ ਜਾਂਚ ਹੋਣੀ ਚਾਹੀਦੀ। ਹਾਲਾਂਕਿ ਉਹ ਕੋਈ ਸਬੂਤ ਪੇਸ਼ ਨਹੀਂ ਕਰ ਸਕੇ ਸੀ। ਦਰਅਸਲ, ਬਿਡੇਨ 2020 ਦੇ ਰਾਸ਼ਟਰਪਤੀ ਚੋਣ ਵਿਚ ਟਰੰਪ ਦੇ ਮੁੱਖ ਵਿਰੋਧੀ ਹਨ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.