ਬਣਾਇਆ ਗਿਆ ਏਸ਼ੀਆ, ਪ੍ਰਸ਼ਾਂਤ ਤੇ ਪ੍ਰਮਾਣੂ ਅਪ੍ਰਸਾਰ ਉਪ ਕਮੇਟੀ ਦਾ ਪ੍ਰਧਾਨ

ਵਾਸ਼ਿੰਗਟਨ, 14 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਭਾਰਤੀ ਮੂਲ ਦੇ ਅਮਰੀਕੀ ਐਮਪੀ ਐਮੀ ਬੇਰਾ ਨੂੰ ਅਮਰੀਕਾ ਦੀ ਸੰਸਦ ਵਿੱਚ ਅਹਿਮ ਅਹੁਦੇ ਨਾਲ ਨਿਵਾਜਿਆ ਗਿਆ। ਉਨ•ਾਂ ਨੂੰ ਅਮਰੀਕੀ ਸੰਸਦ ਦੀ ਏਸ਼ੀਆ, ਪ੍ਰਸ਼ਾਂਤ ਤੇ ਪ੍ਰਮਾਣੂ ਅਪ੍ਰਸਾਰ ਉਪ-ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੈ।  
ਕੈਲੇਫੋਰਨੀਆ ਤੋਂ ਡੈਮੋਕਰੇਟ ਪਾਰਟੀ ਦੇ ਚੌਥੀ ਵਾਰ ਐਮਪੀ ਬਣੇ ਐਮੀ ਬੇਰਾ ਹੁਣ ਬ੍ਰੈਡ ਸ਼ਰਮਨ ਦੀ ਥਾਂ ਅਹੁਦਾ ਸੰਭਾਲਣਗੇ। ਐਮੀ ਬੇਰਾ ਨੇ ਕਿਹਾ ਕਿ 'ਏਸ਼ੀਆ, ਪ੍ਰਸ਼ਾਂਤ ਤੇ ਪ੍ਰਮਾਣੂ ਅਪ੍ਰਸਾਰ' ਉਪ-ਕਮੇਟੀ ਦਾ ਪ੍ਰਧਾਨ ਬਣ ਕੇ ਉਨ•ਾਂ ਨੂੰ ਕਾਫ਼ੀ ਮਾਣ ਮਹਿਸੂਸ ਹੋ ਰਿਹਾ ਹੈ।  ਏਸ਼ੀਆ ਵਿਸ਼ਵ ਦੇ ਸਭ ਤੋਂ ਮਹੱਤਵਪੂਰਨ ਤੇ ਅਹਿਮ ਖੇਤਰਾਂ ਵਿੱਚੋਂ ਇੱਕ ਹੈ ਅਤੇ ਅਮਰੀਕਾ ਨਾਲ ਇਸ ਦੇ ਮਜ਼ਬੂਤ ਅਤੇ ਸਥਾਈ ਸਬੰਧ ਹਨ। ਉਨ•ਾਂ ਕਿਹਾ ਕਿ ਪ੍ਰਧਾਨ ਦੇ ਤੌਰ 'ਤੇ ਉਹ ਇਹ ਯਕੀਨੀ ਬਣਾਉਣਗੇ ਕਿ ਅਮਰੀਕਾ ਆਪਣੇ ਸਾਰੇ ਸਿਆਸੀ, ਫੌਜੀ, ਸੱਭਿਆਚਾਰਕ ਅਤੇ ਆਰਥਿਕ ਉਪਕਰਨਾਂ ਦੀ ਵਰਤੋਂ ਅਮਰੀਕੀ ਹਿੱਤਾਂ ਨੂੰ ਪੂਰਾ ਕਰਨ ਅਤੇ ਏਸ਼ੀਆ ਤੇ ਪ੍ਰਸ਼ਾਂਤ ਖੇਤਰਾਂ ਵਿੱਚ ਅਮਰੀਕੀ ਪ੍ਰਤੀਬੱਧਤਾਵਾਂ ਨੂੰ ਬਣਾਏ ਰੱਖਣ ਤੇ ਵਧਾਉਣ ਲਈ ਕਰੇ।

ਹੋਰ ਖਬਰਾਂ »

ਹਮਦਰਦ ਟੀ.ਵੀ.