ਆਜ਼ਾਦ ਐਮਪੀ ਵਿਲਸਨ-ਰੇਅਬੋਲਡ ਨੂੰ ਛੱਡਣਾ ਹੀ ਪਏਗਾ ਦਫ਼ਤਰ : ਐਂਥਨੀ ਰੋਟਾ

ਔਟਾਵਾ, 14 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੀ ਸੰਸਦ 'ਹਾਊਸ ਆਫ਼ ਕਾਮਨਜ਼' ਵਿੱਚ ਨਵੇਂ ਚੁਣੇ ਗਏ ਸਪੀਕਰ ਐਂਥਨੀ ਰੋਟਾ ਨੇ ਆਜ਼ਾਦ ਐਮਪੀ ਜੋਡੀ ਵਿਲਸਨ-ਰੇਅਬੋਲਡ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਸ ਨੂੰ ਆਪਣਾ ਪੁਰਾਣਾ ਦਫਤਰ ਛੱਡਣਾ ਹੀ ਪਏਗਾ। ਜੇਕਰ ਉਹ ਅਜਿਹਾ ਨਹੀਂ ਕਰਦੀ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਦੱਸ ਦੇਈਏ ਕਿ ਕੈਬਨਿਟ ਵਿੱਚ ਸ਼ਾਮਲ ਹੋਣ ਸਮੇਂ ਐਮਪੀ ਜੋਡੀ ਵਿਲਸਨ-ਰੇਅਬੋਲਡ ਨੂੰ ਮੰਤਰੀ ਦਾ ਦਫ਼ਤਰ ਮਿਲਿਆ ਸੀ, ਪਰ ਹੁਣ ਉਹ ਆਪਣਾ ਪੁਰਾਣਾ ਦਫ਼ਤਰ ਛੱਡਣ ਤੋਂ ਇਨਕਾਰ ਕਰਦੀ ਆ ਰਹੀ ਹੈ। ਹਾਲਾਂਕਿ 'ਸੀਟੀਵੀ ਨਿਊਜ਼' ਨਾਲ ਗੱਲਬਾਤ ਦੌਰਾਨ ਜੋਡੀ ਵਿਲਸਨ ਨੇ ਸੰਸਦ ਵਿੱਚ ਦਫ਼ਤਰ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਖਾਰਜ ਕਰ ਦਿੱਤਾ। ਉਨ•ਾਂ ਕਿਹਾ ਕਿ ਇਸ ਦੇ ਹੱਲ ਲਈ ਉਹ ਹਾਊਸ ਆਫ਼ ਕਾਮਨਜ਼ ਦੇ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰ ਰਹੀ ਹੈ।  
ਸਪੀਕਰ ਐਂਥਨੀ ਰੋਟਾ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਸੰਸਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਰਵਾਇਤ ਤਹਿਤ ਕਿਸੇ ਹੋਰ ਸ਼ਖਸ ਨੂੰ ਇਹ ਦਫ਼ਤਰ ਦਿੱਤਾ ਜਾਵੇਗਾ। ਉਨ•ਾਂ ਕਿਹਾ ਕਿ ਇਹ ਰਵਾਇਤ ਚਲੀ ਆ ਰਹੀ ਹੈ ਕਿ ਹਰ ਚੋਣਾਂ ਬਾਅਦ ਸੰਸਦੀ ਦਫ਼ਤਰ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਜਾਂਦੀਆਂ ਹਨ। ਇਨ•ਾਂ ਨਿਯੁਕਤੀਆਂ ਦਾ ਇੰਚਾਰਜ ਸਪੀਕਰ ਦੇ ਦਫ਼ਤਰ ਨੂੰ ਬਣਾਇਆ ਜਾਂਦਾ ਹੈ। ਰਵਾਇਤੀ ਤੌਰ 'ਤੇ ਸੀਟਾਂ ਦੀ ਗਿਣਤੀ ਦੇ ਆਧਾਰ 'ਤੇ ਇਹ ਨਿਯੁਕਤੀਆਂ ਕੀਤੀਆਂ ਜਾਂਦੀਆਂ ਹਨ, ਜਿਹੜੀ ਪਾਰਟੀ ਜ਼ਿਆਦਾ ਸੀਟਾਂ ਲੈ ਕੇ ਚੋਣਾਂ ਜਿੱਤਦੀ ਹੈ, ਉਸ ਦੇ ਮੈਂਬਰਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਇਸ ਵਾਰ ਸੰਸਦੀ ਚੋਣਾਂ 'ਚ ਲਿਬਰਲ ਪਾਰਟੀ ਪਹਿਲੇ, ਕੰਜ਼ਰਵੇਟਿਵ ਦੂਜੇ, ਬਲਾਕ ਕਿਊਬਿਕ ਤੀਜੇ ਅਤੇ ਐਨਡੀਪੀ ਚੌਥੇ ਸਥਾਨ 'ਤੇ ਰਹੀ ਹੈ। ਇਸ ਲਈ ਪਹਿਲਾਂ ਇਨ•ਾਂ ਪਾਰਟੀਆਂ ਦੇ ਮੈਂਬਰਾਂ ਨੂੰ ਲੜੀਵਾਰ ਪਹਿਲ ਦਿੱਤੀ ਜਾਵੇਗੀ। ਉਸ ਮਗਰੋਂ ਆਜ਼ਾਦ ਉਮੀਦਵਾਰ ਨੂੰ ਦਫ਼ਤਰ ਦੇਣ ਲਈ ਵਿਚਾਰ ਕੀਤਾ ਜਾਵੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.