ਸੂਬੇ ਦੇ ਵੱਖ-ਵੱਖ ਜ਼ਿਲਿ•ਆਂ ਵਿੱਚ ਕੀਤੀ ਜਾਵੇਗੀ ਇੱਕ ਦਿਨ ਦੀ ਹੜਤਾਲ

ਟੋਰਾਂਟੋ, 14 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਉਨਟਾਰੀਓ ਵਿੱਚ ਹਾਈ ਸਕੂਲਾਂ ਦੇ ਅਧਿਆਪਕ 18 ਦਸੰਬਰ ਨੂੰ ਇੱਕ ਰੋਜ਼ਾ ਹੜਤਾਲ ਕਰਨਗੇ। ਇਹ ਹੜਤਾਲ ਸੂਬੇ ਦੇ ਵੱਖ-ਵੱਖ ਜ਼ਿਲਿ•ਆਂ ਵਿੱਚ ਕੀਤੀ ਜਾਵੇਗੀ। ਉਨਟਾਰੀਓ ਸੈਕੰਡਰੀ ਸਕੂਲ ਟੀਚਰਜ਼ ਫੈਡਰੇਸ਼ਨ ਨੇ ਇੱਕ ਨੋਟਿਸ ਜਾਰੀ ਕਰਦਿਆਂ ਕਿਹਾ ਹੈ ਕਿ ਉਨ•ਾਂ ਦੀ ਯੂਨੀਅਨ ਸਾਰੇ ਮੈਂਬਰ 10 ਬੋਰਡਾਂ ਵਿੱਚ ਇੱਕ ਦਿਨ ਵਾਸਤੇ ਸੇਵਾਵਾਂ ਨਹੀਂ ਦੇਣਗੇ, ਜਿਨ•ਾਂ ਵਿੱਚੋਂ ਤਿੰਨ ਬੋਰਡ ਗਰੇਟਰ ਟੋਰਾਂਟੋ ਏਰੀਆ ਵਿੱਚ ਸਥਿਤ ਹਨ।
ਉਨਟਾਰੀਓ ਸੈਕੰਡਰੀ ਸਕੂਲ ਟੀਚਰਜ਼ ਫੈਡਰੇਸ਼ਨ ਵੱਲੋਂ ਕੀਤੀ ਜਾ ਰਹੀ ਇਹ ਹੜਤਾਲ ਤੀਜੀ ਇੱਕ ਰੋਜ਼ਾ ਹੜਤਾਲ ਹੋਵੇਗੀ, ਜਿਹੜੀ ਨਵੇਂ ਸਮਝੌਤੇ ਦੀਆਂ ਸ਼ਰਤਾਂ ਨੂੰ ਲੈ ਕੇ ਸੂਬਾ ਸਰਕਾਰ ਨਾਲ ਸੰਘਰਸ਼ ਕਰ ਰਹੀ ਅਧਿਆਪਕ ਯੂਨੀਅਨ ਵੱਲੋਂ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਹਾਈ ਸਕੂਲ ਦੇ ਅਧਿਆਪਕਾਂ ਨੇ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਸਣੇ ਸੂਬੇ ਦੇ 9 ਜ਼ਿਲਿ•ਆਂ ਵਿੱਚ ਅਤੇ ਸਾਰੇ ਪਬਲਿਕ ਹਾਈ ਸਕੂਲਾਂ ਦੇ ਅਧਿਆਪਕਾਂ ਨੇ ਸੂਬੇ ਭਰ ਵਿੱਚ ਇੱਕ ਰੋਜ਼ਾ ਹੜਤਾਲ ਕੀਤੀ ਸੀ।
18 ਦਸੰਬਰ ਨੂੰ ਕੀਤੀ ਜਾ ਰਹੀ ਇੱਕ ਰੋਜ਼ਾ ਹੜਤਾਲ ਵਿੱਚ ਟੋਰਾਂਟੋ ਡ੍ਰਿਸਟ੍ਰਿਕਟ ਸਕੂਲ ਬੋਰਡ ਨਾਲ ਜੁੜੇ ਸਕੂਲਾਂ ਦੇ ਅਧਿਆਪਕ ਹਿੱਸਾ ਨਹੀਂ ਲੈਣਗੇ। ਹਾਲਾਂਕਿ ਜੀਟੀਏ ਦੇ ਕਈ ਵੱਡੇ ਬੋਰਡ ਤਾਜ਼ਾ ਹੜਤਾਲ ਵਿੱਚ ਸ਼ਾਮਲ ਹੋਣਗੇ। ਇਨ•ਾਂ ਵਿੱਚ ਯਾਰਕ ਰੀਜਨ ਡਿਸਟ੍ਰਿਕਟ ਸਕੂਲ ਬੋਰਡ, ਯਾਰਕ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ ਅਤੇ ਹਾਲਟਨ ਡਿਸਟ੍ਰਿਕਟ ਸਕੂਲ ਬੋਰਡ ਸ਼ਾਮਲ ਹੈ। ਹਾਲਾਂਕਿ ਯਾਰਕ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ ਨੇ ਕਿਹਾ ਹੈ ਕਿ ਉਨ•ਾਂ ਦੇ ਸਕੂਲ ਹੜਤਾਲ ਵਾਲੇ ਦਿਨ ਖੁੱਲ•ੇ ਰਹਿਣਗੇ, ਕਿਉਂਕਿ 'ਉਨਟਾਰੀਓ ਸੈਕੰਡਰੀ ਸਕੂਲ ਟੀਚਰਜ਼ ਫੈਡਰੇਸ਼ਨ' ਵਿੱਚ ਸਿਰਫ਼ ਉਨ•ਾਂ ਦੇ ਥੈਰੇਪਿਸਟ ਨੁਮਾਇੰਦਗੀ ਕਰਦੇ ਹਨ, ਨਾ ਕੇ ਅਧਿਆਪਕ।
'ਉਨਟਾਰੀਓ ਸੈਕੰਡਰੀ ਸਕੂਲ ਟੀਚਰਜ਼ ਫੈਡਰੇਸ਼ਨ' ਦੇ ਪ੍ਰਧਾਨ ਹਾਰਵੇ ਬਿਸ਼ਪ ਨੇ ਕਿਹਾ ਹੈ ਕਿ 3 ਦਸੰਬਰ ਨੂੰ ਸਰਕਾਰ ਨਾਲ ਸਮਝੌਤੇ ਲਈ ਆਖਰੀ ਗੱਲਬਾਤ ਦੌਰਾਨ ਸਿੱਖਿਆ ਮੰਤਰੀ ਦੇ ਏਜੰਡੇ ਵਿੱਚ ਸਾਨੂੰ ਕੋਈ ਫਰਕ ਦਿਖਾਈ ਨਹੀਂ ਦਿੱਤਾ। ਸਰਕਾਰ ਕਲਾਸ ਦਾ ਆਕਾਰ ਵਧਾਉਣ, ਹਾਈ ਸਕੂਲ ਦੇ ਵਿਦਿਆਰਥੀਆਂ 'ਤੇ ਈ-ਲਰਨਿੰਗ ਲਈ ਦਬਾਅ ਪਾਉਣ ਅਤੇ ਫੰਡਾਂ ਵਿੱਚ ਕਟੌਤੀਆਂ ਦੇ ਏਜੰਡੇ 'ਤੇ ਅੜੀ ਹੋਈ ਹੈ। ਬਿਸ਼ਪ ਨੇ ਕਿਹਾ ਹੈ ਕਿ ਉਨ•ਾਂ ਨੂੰ ਉਮੀਦ ਹੈ ਕਿ ਹੜਤਾਲ ਦੀ ਨਵੀਂ ਤਰੀਕ ਨੂੰ ਮੱਦੇਜ਼ਨਰ ਰੱਖਦੇ ਹੋਏ ਸਿੱਖਿਆ ਮੰਤਰੀ ਸਟੀਫ਼ਨ ਲੈਸੇ ਅਗਲੇ ਹਫ਼ਤੇ ਹੋਣ ਵਾਲੀ ਸਮਝੌਤੇ ਸਬੰਧੀ ਗੱਲਬਾਤ ਨੂੰ ਗੰਭੀਰਤਾ ਨਾਲ ਲੈਣਗੇ। ਉਨ•ਾਂ ਕਿਹਾ ਕਿ ਇਹ ਸਰਕਾਰ ਲਈ ਸ਼ਰਮ ਵਾਲੀ ਗੱਲ ਹੈ ਕਿ ਸੂਬੇ ਵਿੱਚ ਜਨਤਕ ਤੌਰ 'ਤੇ ਫੰਡ ਪ੍ਰਾਪਤ ਹਾਈ ਸਕੂਲਾਂ ਦੇ ਅਧਿਆਪਕ ਅਗਸਤ ਮਹੀਨੇ ਤੋਂ ਬਿਨਾਂ ਇਕਰਾਰਨਾਮੇ ਦੇ ਚੱਲ ਰਹੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.