ਸਿੰਗਾਪੁਰ, 17 ਦਸੰਬਰ, ਹ.ਬ. : ਅਮਰੀਕਾ ਦੇ ਸਾਬਕਾ ਰਾਸ਼ਟਪਰਤੀ ਬਰਾਕ ਓਬਾਮਾ ਨੇ ਮਹਿਲਾ ਸਸ਼ਕਤੀਕਰਣ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਓਬਾਮਾ ਨੇ ਕਿਹਾ ਕਿ ਜੇਕਰ ਦੁਨੀਆ ਨੂੰ ਔਰਤਾਂ ਚਲਾਉਂਦੀਆਂ ਤਾਂ ਲੋਕਾਂ ਦੇ ਜੀਵਨ ਪੱਧਰ ਵਿਚ ਸੁਧਾਰ ਦਿਖਦਾ ਅਤੇ ਹਰ ਪਾਸੇ ਚੰਗੇ ਨਤੀਜੇ ਦੇਖਣ ਨੂੰ ਮਿਲਦੇ।
ਸਿੰਗਾਪੁਰ ਵਿਚ ਆਯੋਜਤ Îਇੱਕ ਪ੍ਰੋਗਰਾਮ ਵਿਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨੇ  ਨਾਰੀ ਸ਼ਕਤੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਹ ਸਰਵਸ੍ਰੇਸ਼ਠ ਨਹੀ ਹੋ ਸਕਦੀਆਂ, ਲੇਕਿਨ ਇਹ ਗੱਲ ਨਿਰਵਿਵਾਦ ਹੈ ਕਿ ਉਹ ਮਰਦਾਂ ਨਾਲੋਂ ਬਿਹਤਰ ਹਨ। ਓਬਾਮਾ ਨੇ ਕਿਹਾ ਕਿ ਜਦ ਮੈਂ ਰਾਸਟਰਪਤੀ ਸੀ ਤਾਂ ਕਈ ਵਾਰ ਖਿਆਲ ਆਇਆ ਕਿ ਜੇਕਰ ਦੁਨੀਆ ਨੂੰ ਔਰਤਾਂ ਚਲਾਉਂਦੀਆਂ ਤਾਂ ਕਿਹੋ ਜਿਹਾ ਹੁੰਦਾ।
ਉਨ੍ਹਾਂ ਨੇ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ  ਕਿ ਜੇਕਰ ਦੋ ਸਾਲ ਦੇ ਲਈ ਹਰ ਦੇਸ਼ ਦੀ ਵਾਗਡੋਰ ਔਰਤਾਂ ਦੇ ਹੱਥਾਂ ਵਿਚ ਚਲੀ ਜਾਵੇ ਤਾਂ ਤੁਹਾਨੂੰ  ਹਰ ਜਗ੍ਹਾ ਸੁਧਾਰ ਦੇਖਣ ਨੂੰ ਮਿਲੇਗਾ। ਇਸ ਨਾਲ ਲੋਕਾਂ ਦੀ ਜੀਵਨ ਪੱਧਰ ਸੁਧਰੇਗਾ। ਜੇਕਰ ਹੁਣ ਤੁਹਾਨੂੰ ਕਿਤੇ ਸਮੱਸਿਆਵਾਂ ਦਿਖਣ ਤਾਂ ਸਮਝ ਜਾਓ ਕਿ ਇਹ ਉਨ੍ਹਾਂ ਬੁੱਢੇ ਮਰਦਾਂ ਕਾਰਨ ਹਨ ਜੋ ਰਸਤੇ ਤੋਂ ਨਹੀਂ ਹਟਣਾ ਚਾਹੁੰਦੇ ਹਨ।
ਓਬਾਮਾ ਨੇ ਅੱਗੇ ਕਿਹਾ ਕਿ ਰਾਜ ਨੇਤਾਵਾਂ ਦੇ ਲਈ ਜ਼ਰੂਰੀ ਹੈ ਕਿ ਉਹ ਖੁਦ ਨੂੰ ਯਾਦ ਦਿਵਾਉਣ ਕਿ ਉਨ੍ਹਾਂ ਕੰਮ ਕਰਨਾ ਹੈ। ਉਹ ਜਿਸ ਅਹੁਦੇ ਤੇ ਹਨ, ਉਥੇ ਜਮੇ ਰਹਿਣ ਦੇ ਲਈ ਨਹੀਂ ਹਨ। ਆਪ ਉਥੇ ਸਿਰਫ਼ ਅਪਣੀ ਤਾਕਤ ਅਤੇ ਅਹਿਮਤੀਅਤ ਵਧਾਉਣ ਦੇ ਲਈ ਨਹੀਂ ਹਨ।
ਗੌਰਤਲਬ ਹੈ ਕਿ ਸਾਲ 2009 ਤੋਂ 2016 ਤੱਕ ਬਰਾਕ ਓਬਾਮਾ ਅਮਰੀਕਾ ਦੇ ਰਾਸ਼ਟਰਪਤੀ ਰਹੇ ਹਨ। ਓਬਾਮਾ ਨੇ ਰਾਸ਼ਟਰਪਤੀ ਅਹੁਦਾ ਛੱਡਣ ਦੇ ਬਾਅਦ ਤੋਂ ਹੀ ਸਿਆਸਤ ਤੋਂ ਦੂਰੀ ਬਣਾ ਲਈ ਸੀ। ਅਜੇ ਉਹ ਪਤਨੀ ਮਿਸ਼ੇਲ ਦੇ ਨਾਲ ਓਬਾਮਾ ਫਾਊਂਡਸ਼ਨ ਚਲਾਉਂਦੇ ਹਨ।
ਓਬਾਮਾ ਨੇ ਦੱਸਿਆ ਕਿ ਉਹ ਸਮਾਜ ਵਿਚ ਨਵੀਂ ਖੋਜ ਨੂੰ ਅਹਿਮੀਅਤ ਦੇਣਾ ਚਾਹੁੰਦੇ ਹਨ। ਰੋਜ਼ਾਨਾ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਲੋਕਾਂ ਨੂੰ ਕਾਬਲੀਅਤ ਸਿਖਾਉਣਾ ਚਾਹੁੰਦੇ ਹਨ। ਦੱਸ ਦੇਈਏ ਕਿ ਓਬਾਮਾ ਫਾਊਂਡੇਸ਼ਨ ਬਰਲਿਨ, ਜਕਾਰਤਾ ਸਾਓ ਪਾਓਲੋ ਅਤੇ ਨਵੀਂ ਦਿੱਲੀ ਵਿਚ ਵੀ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ।  ਓਬਾਮਾ 2017 ਵਿਚ ਦਿੱਲੀ ਵਿਚ ਆਏ ਸੀ ਅਤੇ ਉਨ੍ਹਾਂ ਨੇ Îਇੱਥੇ ਨੌਜਵਾਨ ਨੇਤਾਵਾਂ ਨਾਲ ਗੱਲਬਾਤ ਕੀਤੀ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.