ਵਿਗਿਆਨੀਆਂ ਨੇ ਕਿਹਾ ਕਿ ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਆਲਸ ਕਰਨ ਅਤੇ ਊਰਜਾ ਦੀ ਖਪਤ ਘੱਟ ਰਹਿਣ ਨਾਲ ਬੱਚੇ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ। ਬੱਚਿਆਂ ਦੇ ਵਧਦੇ ਵਜ਼ਨ ਤੋਂ ਪਰੇਸ਼ਾਨ ਹੋ ਤਾਂ ਉਨ੍ਹਾਂ ਦੇ ਖਾਣ-ਪੀਣ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿਓ। ਹਮੇਸ਼ਾ ਇਹ ਸੋਚਣਾ ਸਹੀ ਨਹੀਂ ਕਿ ਬਾਹਰ ਖੇਡਣ-ਕੁੱਦਣ ਅਤੇ ਸਰਗਰਮ ਰਹਿਣ ਨਾਲ ਉਸ ਦਾ ਮੋਟਾਪਾ ਕੰਟਰੋਲ ਹੋ ਜਾਵੇਗਾ। ਹਾਲੀਆ ਖੋਜ ਵਿਚ ਇਹ ਗੱਲ ਸਾਹਮਣੇ ਆਈ ਹੈ। ਵਿਗਿਆਨੀਆਂ ਨੇ ਕਿਹਾ ਕਿ ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਆਲਸ ਕਰਨ ਅਤੇ ਊਰਜਾ ਦੀ ਖਪਤ ਘੱਟ ਰਹਿਣ ਨਾਲ ਬੱਚੇ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ। ਇਹ ਪੂਰੀ ਤਰ੍ਹਾਂ ਸਹੀ ਨਹੀਂ ਹੈ। ਜੇਕਰ ਬੱਚਾ ਆਲਸੀ ਨਹੀਂ ਹੈ ਅਤੇ ਬਾਹਰ ਖੇਡਦਾ ਹੈ, ਉਦੋਂ ਵੀ ਉਸ ਦਾ ਖਾਣ-ਪੀਣ ਉਸ ਨੂੰ ਮੋਟਾਪੇ ਦਾ ਸ਼ਿਕਾਰ ਬਣਾ ਸਕਦਾ ਹੈ। ਖੋਜ 'ਚ ਪਾਇਆ ਗਿਆ ਕਿ ਸਰਗਰਮ ਰਹਿਣ ਵਾਲੇ ਅਤੇ ਬੈਠੇ ਰਹਿਣ ਵਾਲੇ ਬੱਚਿਆਂ ਦੀ ਊਰਜਾ ਖਪਤ ਵਿਚ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ ਹੈ। ਸਰੀਰ ਆਦਤ ਦੇ ਹਿਸਾਬ ਨਾਲ ਊਰਜਾ ਖਪਤ ਵੀ ਨਿਰਧਾਰਤ ਕਰ ਲੈਂਦਾ ਹੈ। ਅਜਿਹੇ ਵਿਚ ਬੱਚਿਆਂ ਨੂੰ ਮੋਟਾਪੇ ਤੋਂ ਬਚਾਉਣ ਲਈ ਉਨ੍ਹਾਂ ਦੇ ਖਾਣ-ਪੀਣ ਨੂੰ ਸਹੀ ਰੱਖਣਾ ਜ਼ਿਆਦਾ ਮਹੱਤਵਪੂਰਨ ਕਦਮ ਸਾਬਤ ਹੋ ਸਕਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.